ਟੌਰੰਗਾ ਜ਼ਿਮਨੀ ਚੋਣ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ, ਨੈਸ਼ਨਲ ਪਾਰਟੀ ਦੇ ਸੈਮ Uffindell ਟੌਰੰਗਾ ਸੀਟ ਦੀ ਉਪ ਚੋਣ ਜਿੱਤ ਕੇ ਨਵੇਂ ਐਮਪੀ ਬਣੇ ਹਨ। 100% ਵੋਟਾਂ ਦੀ ਗਿਣਤੀ ਦੇ ਮਗਰੋਂ Ufindell ਨੂੰ 10,931 ‘ਤੇ ਅਤੇ ਲੇਬਰ ਦੇ ਜਾਨ ਟਿਨੇਟੀ 4,893 ਵੋਟਾਂ ਮਿਲੀਆ ਹਨ। ACT ਦੇ ਕੈਮਰਨ ਲਕਸਟਨ ਨੂੰ 1991 ਵੋਟਾਂ ਪਈਆਂ ਹਨ।Uffindell ਨੂੰ ਟਿਨੇਟੀ ਤੋਂ 6,038 ਵੋਟਾਂ ਦੀ ਲੀਡ ਮਿਲੀ ਹੈ। ਟੌਰੰਗਾ ਉਪ-ਚੋਣ ਵਿੱਚ ਤਕਰੀਬਨ 73% ਵੋਟਾਂ ਐਡਵਾਂਸ ਵੋਟਾਂ ਸਨ। ਉੱਥੇ ਹੀ ਅਧਿਕਾਰਤ ਨਤੀਜਾ 1 ਜੁਲਾਈ ਨੂੰ ਆਵੇਗਾ।