ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨ ਅੰਦੋਲਨ ਸ਼ੁਰੂ ਹੋਏ ਲੱਗਭਗ 7 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦੇਸ਼-ਵਿਦੇਸ਼ ਦੇ ਆਮ ਅਤੇ ਖਾਸ, ਹਰ ਕਿੱਤੇ ਅਤੇ ਧਰਮ ਦੇ ਲੋਕਾਂ ਨੇ ਹਰ ਇੱਕ ਬੰਦੇ ਨੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਹਰ ਕਿਸੇ ਨੇ ਅਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਅੰਦੋਲਨ ‘ਚ ਯੋਗਦਾਨ ਪਾਉਣ ਨੂੰ ਲੈ ਕਿ ਪੰਜਾਬੀ ਕਲਾਕਾਰਾਂ ਨੇ ਵੀ ਕੋਈ ਕਮੀ ਨਹੀਂ ਛੱਡੀ ਕਿਸੇ ਗੱਲ ‘ਚ। ਵਿਦੇਸ਼ਾਂ ਵਿੱਚ ਬੈਠੇ ਕਲਾਕਾਰਾਂ ਨੇ ਵੀ ਉਥੋਂ ਸਰਕਾਰਾਂ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਇੱਥੇ ਹੀ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਜੈਜ਼ੀ ਬੀ ਦੀ। ਜੋ ਸ਼ੁਰੂ ਤੋਂ ਹੀ ਇਸ ਅੰਦੋਲਨ ਦੇ ਸਮਰਥਨ ‘ਚ ਹਨ। ਬੀਤੇ ਦਿਨ ਕਿਸਾਨਾਂ ਨਾਲ ਮੁੱਢ ਤੋਂ ਖੜ੍ਹੇ ਰਹਿਣ ਲਈ ਉਹਨਾਂ ਨੂੰ ਕਨੇਡਾ ਦੇ Abbotsford ਵਿੱਚ ਗੋਲ੍ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਜਾਣਕਾਰੀ ਜੈਜ਼ੀ ਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ ਹੈ। ਜੈਜ਼ੀ ਬੀ ਇਸ ਮੁੱਦੇ ਤੇ ਕਾਫੀ ਗੱਲਬਾਤ ਕਰਦੇ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਕਾਰਨ ਬੈਨ ਕਰ ਦਿੱਤਾ ਗਿਆ ਸੀ। ਜੈਜ਼ੀ ਬੀ ਦਾ ਅਕਾਊਂਟ ਇੰਡਿਅਨ ਗੌਰਮੈਂਟ ਦੀ ਰੇਕੁਐਸਟ ਤੇ ਬੈਨ ਕੀਤਾ ਗਿਆ ਸੀ।