ਸਰਹੱਦ ਮੁੜ ਖੋਲ੍ਹੇ ਜਾਣ ਤੋਂ ਬਾਅਦ ਕਸਟਮਜ਼ ਨੇ ਪਹਿਲੀ ਵਾਰ ਏਅਰਲਾਈਨ ਦੇ ਯਾਤਰੀ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ। ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਇੱਕ ਵਿਅਕਤੀ ਨੂੰ ਸੈਂਟੀਆਗੋ ਤੋਂ ਇੱਕ ਫਲਾਈਟ ਤੋਂ ਦੇਸ਼ ਵਿੱਚ 2 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਮੈਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ‘ਤੇ ਕਲਾਸ ਏ ਡਰੱਗ ਦੀ ਦਰਾਮਦ ਦਾ ਦੋਸ਼ ਹੈ। ਕਸਟਮ ਵਿਭਾਗ ਦੇ ਬੁਲਾਰੇ ਕੈਮ ਮੂਰ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਕਲਾਸ ਏ ਡਰੱਗ ਮੈਕਸੀਕੋ ਤੋਂ ਪ੍ਰਾਪਤ ਕੀਤੀ ਗਈ ਸੀ ਅਤੇ ਵਿਅਕਤੀ ਦੇ ਸਮਾਨ ਵਿੱਚ ਛੁਪਾ ਕੇ ਪਾਈ ਗਈ ਸੀ।
![man arrested at auckland airport](https://www.sadeaalaradio.co.nz/wp-content/uploads/2022/06/28ae383d-4310-470c-8f86-279f9bcb9464-950x499.jpg)