[gtranslate]

ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਿਊਜ਼ੀਲੈਂਡ ਟੀਮ ਵੱਲੋਂ ਖੇਡਣ ਵਾਲਾ ਇਹ ਪੰਜਾਬੀ ਹੁਣ ਖੇਡੇਗਾ ਜਰਮਨੀ ਦੇ ਸਭ ਤੋਂ ਮਹਿੰਗੇ ਕਲੱਬ ‘ਚ

footballer sarpreet singh will play

ਪੰਜਾਬੀ ਦੁਨੀਆ ਦੇ ਜਿਸ ਵੀ ਖ਼ਿੱਤੇ ‘ਚ ਗਏ ਹਨ ਉੱਥੇ ਹੀ ਆਪਣੀ ਜੁਝਾਰੂ ਸ਼ਖਸੀਅਤ ਆਪਣੀ ਸਖਤ ਮਿਹਨਤ ਸਦਕਾ ਹਰ ਪਾਸੇ ਨਾਮਣਾ ਖੱਟ ਰਹੇ ਹਨ। ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਨੇ ਦੁਨੀਆਂ ਭਰ ‘ਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਹੀ ਪੰਜਾਬੀਆਂ ਵਾਂਗ ਨਿਊਜ਼ੀਲੈਂਡ ਦੇ ਪੰਜਾਬੀ ਮੂਲ ਦੇ ਫੁੱਟਬਾਲਰ ਸਰਪ੍ਰੀਤ ਸਿੰਘ ਨੇ ਫੁੱਟਬਾਲ ‘ਚ ਕਾਫੀ ਸਫਲਤਾ ਹਾਸਿਲ ਕੀਤੀ ਹੈ। ਆਲ ਵਾਈਟਸ ਦਾ ਮਿਡਫਿਲਡਰ ਸਰਪ੍ਰੀਤ ਸਿੰਘ 2021-22 ਦਾ ਸੀਜ਼ਨ ਜਾਨ ਰਿਜਨਸਬਰਗ ਕਲੱਬ ਲਈ ਖੇਡਿਆ ਹੈ।

ਪਰ ਹੁਣ ਵੱਡੀ ਮੱਲ ਮਾਰਦਿਆਂ ਸਰਪ੍ਰੀਤ ਜਰਮਨੀ ਦੇ ਸਭ ਤੋਂ ਵਧੀਆ ਅਤੇ ਮਹਿੰਗੇ ਫੁੱਟਬਾਲ ਕਲੱਬ ਵਰਡਰ ਬਰੀਮਰ ਦਾ ਹਿੱਸਾ ਬਨਣ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਹਲੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਤਾਂ ਨਹੀਂ ਹੋਈ, ਪਰ ਇੱਕ ਜਰਮਨ ਵੈਬਸਾਈਟ ਅਨੁਸਾਰ ਸਰਪ੍ਰੀਤ ਸਿੰਘ ਜਲਦ ਹੀ ਬਰੀਮਰ ਕਲੱਬ ਵਲੋਂ ਖੇਡਦਾ ਨਜਰ ਆਏਗਾ। ਜ਼ਿਕਰਯੋਗ ਹੈ ਕਿ ਸਰਪ੍ਰੀਤ ਸਿੰਘ ਜਰਮਨੀ ਦੇ ਵਰਡਰ ਬਰੀਮਰ ਕਲੱਬ ਲਈ ਖੇਡਣ ਵਾਲਾ ਨਿਊਜੀਲੈਂਡ ਦਾ ਦੂਜਾ ਖਿਡਾਰੀ ਹੋਵੇਗਾ ਇਸ ਤੋਂ ਪਹਿਲਾ ਵਿੰਟਨ ਰੁਫਰ ਇਹ ਉਪਲਬਧੀ ਹਾਸਿਲ ਕਰ ਚੁੱਕੇ ਹਨ।

ਦੱਸ ਦੇਈਏ ਕਿ ਸਰਪ੍ਰੀਤ ਨੇ ਸਿਰਫ 15 ਸਾਲ ਦੀ ਉਮਰ ਤੋਂ ਹੀ ਫੁੱਟਬਾਲ ਖੇਡਣ ਦਾ ਸਫਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਸ਼ਾਨਦਾਰ ਹੁਨਰ ਤੇ ਆਪਣੇ ਚੰਗੇ ਪ੍ਰਦਰਸ਼ਨ ਰਾਹੀਂ ਨਿਊਜ਼ੀਲੈਂਡ ਦੀ ਟੀਮ ‘ਚ ਜਗ੍ਹਾ ਬਣਾਈ ਸੀ। ਖਾਸ ਗੱਲ ਇਹ ਹੈ ਕਿ ਸਰਪ੍ਰੀਤ ਸਿੰਘ ਕੋਲ ਚਾਰ ਸੀਨੀਅਰ ਕੌਮਾਂਤਰੀ ਕੈਪ ਹਨ। ਆਪਣੇ ਸਕੂਲ ਸਮੇਂ ਤੋਂ ਹੀ ਉਸ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਸੀ। ਅੱਜ ਇਸ ਪੰਜਾਬੀ ਨੇ ਫੁੱਟਬਾਲ ਦੀ ਖੇਡ ‘ਚ ਪੂਰੀ ਦੁਨੀਆ ‘ਚ ਪੰਜਾਬੀਆਂ ਦਾ ਮਾਣ ਵਧਾਇਆ ਹੈ।

Leave a Reply

Your email address will not be published. Required fields are marked *