[gtranslate]

ਮਾਨ ਸਰਕਾਰ ਦੀ ਸਖਤੀ ਦਾ ਕਮਾਲ, ਟਰਾਂਸਪੋਰਟ ਵਿਭਾਗ ਦੀ ਕਮਾਈ ਹੋਈ ਦੁੱਗਣੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਹਰ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਚੱਲਦੇ ਟੈਕਸ ਚੋਰੀ ਕਰਨ ਵਾਲਿਆਂ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਪਰਮਿਟ ਤੋਂ ਬਿਨਾਂ ਬੱਸ ਚਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੇ ਯਤਨਾਂ ਕਾਰਨ ਟਰਾਂਸਪੋਰਟ ਵਿਭਾਗ ਦੀ ਆਮਦਨ ਦੁੱਗਣੀ ਹੋ ਗਈ ਹੈ। ਟਰਾਂਸਪੋਰਟ ਵਿਭਾਗ ਨੂੰ ਮਈ 2021 ਦੌਰਾਨ 91.69 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਿਸ ਵਿੱਚੋਂ ਵਿਭਾਗ ਨੇ ਫੀਸ, ਕੰਪਾਊਂਡਿੰਗ ਫੀਸ, ਸੈੱਸ ਅਤੇ ਮੋਟਰ ਵਹੀਕਲ ਟੈਕਸ ਤੋਂ ਕਮਾਈ ਕੀਤੀ ਹੈ। ਇਸ ਸਾਲ ਵੱਖ-ਵੱਖ ਮਦਾਂ ਤੋਂ ਆਮਦਨ 31 ਮਈ, 2022 ਤੱਕ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 94 ਪ੍ਰਤੀਸ਼ਤ ਦੇ ਵਾਧੇ ਨਾਲ 178 ਕਰੋੜ ਰੁਪਏ ਬਣਦਾ ਹੈ।

ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਆਮਦਨ ਵਧਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਵੀ ਇਸ ਸਾਲ ਦੋਹਰਾ ਵਿਸਥਾਰ ਦਰਜ ਕੀਤਾ ਹੈ। ਪੀ.ਆਰ.ਟੀ.ਸੀ ਨੂੰ ਪਿਛਲੇ ਸਾਲ ਮਈ ਮਹੀਨੇ ਦੌਰਾਨ 23.28 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਇਸ ਸਾਲ ਮਈ ਮਹੀਨੇ ਵਿੱਚ ਵੱਧ ਕੇ ਰਿਕਾਰਡ 42.05 ਕਰੋੜ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਪੰਜਾਬ ਰੋਡਵੇਜ਼/ਪਨਬੱਸ ਨੇ ਵੀ ਇਸ ਸਮੇਂ ਦੌਰਾਨ ਦੁੱਗਣੇ ਤੋਂ ਵੱਧ ਮਾਲੀਆ ਕਮਾਇਆ ਹੈ। ਪੰਜਾਬ ਰੋਡਵੇਜ਼/ਪਨਬੱਸ ਦੀ ਮਈ 2021 ਦੌਰਾਨ 26.63 ਕਰੋੜ ਰੁਪਏ ਦੀ ਆਮਦਨ ਸੀ, ਜੋ ਮਈ 2022 ਦੌਰਾਨ ਵਧ ਕੇ 57.03 ਕਰੋੜ ਰੁਪਏ ਹੋ ਗਈ ਹੈ। ਇਹ ਅੰਤਰ ਮਈ 2021 ਦੇ ਮਹੀਨੇ ਦੀ ਕੁੱਲ ਆਮਦਨ ਦਾ 119 ਪ੍ਰਤੀਸ਼ਤ ਬਣਦਾ ਹੈ। ਮਈ 2021 ਦੌਰਾਨ ਪੀ.ਆਰ.ਟੀ.ਸੀ. ਦੁਆਰਾ ਮਹਿਲਾਵਾਂ ਨੂੰ 9.49 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼/ਪਨਬਸ ਵੱਲੋਂ 10.09 ਕਰੋੜ ਰੁਪਏ ਦੀ ਮੁਫਤ ਯਾਤਰੀ ਕਰਵਾਈ ਗਈ ਹੈ। ਜਦੋਂ ਕਿ ਮਈ 2022 ਦੌਰਾਨ ਇਹ ਰਕਮ ਕ੍ਰਮਵਾਰ 29.40 ਕਰੋੜ ਰੁਪਏ ਅਤੇ 22.90 ਕਰੋੜ ਰੁਪਏ ਸੀ।

Likes:
0 0
Views:
257
Article Categories:
India News

Leave a Reply

Your email address will not be published. Required fields are marked *