ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ Johnny Depp ਅਤੇ Amber Heard ਵਿਚਕਾਰ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੋਂ ਚੱਲ ਰਹੀ ਸੀ। ਜੌਨੀ ਡਿੱਪ ਨੇ ਆਪਣੀ ਸਾਬਕਾ ਪਤਨੀ ਅਤੇ ਅਦਾਕਾਰਾ ਐਂਬਰ ਹਰਡ ਦੇ ਖਿਲਾਫ ਇਹ ਕੇਸ ਜਿੱਤ ਲਿਆ ਹੈ। ਦੋਵਾਂ ਵਿਚਾਲੇ ਇਹ ਮਾਮਲਾ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਮਾਮਲਾ ਖਤਮ ਹੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੀਆਂ ਕੁਝ ਗੱਲਾਂ ਲਗਾਤਾਰ ਚੱਲ ਰਹੀਆਂ ਹਨ। ਹੁਣ ਇਹ ਕੇਸ ਹਾਰਨ ਤੋਂ ਬਾਅਦ ਸਾਊਦੀ ਦੇ ਇੱਕ ਵਿਅਕਤੀ ਨੇ ਅੰਬਰ ਹਰਡ ਦੇ ਸਾਹਮਣੇ ਵਿਆਹ ਦਾ ਪ੍ਰਪੋਜ਼ਲ ਰੱਖਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਊਦੀ ਦਾ ਇੱਕ ਵਿਅਕਤੀ ਜੌਨੀ ਡਿੱਪ ਦੀ ਸਾਬਕਾ ਪਤਨੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪ੍ਰਪੋਜ਼ਲ ਦੇਣ ਵਾਲੇ ਵਿਅਕਤੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੌਇਸ ਨੋਟ ਭੇਜਿਆ ਅਤੇ ਉਸ ਨੂੰ ਬੁੱਢਾ ਦੱਸਦੇ ਹੋਏ ਆਪਣੇ ਆਪ ਨੂੰ ਜੌਨੀ ਡਿੱਪ ਤੋਂ ਬਿਹਤਰ ਦੱਸਿਆ। ਸਾਊਦੀ ਦੇ ਇਸ ਵਿਅਕਤੀ ਨੇ ਵਾਇਸ ਨੋਟ ‘ਚ ਕਿਹਾ ਹੈ, ‘ਅੰਬਰ, ਹੁਣ ਤੇਰੇ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ ਅਤੇ ਹੁਣ ਮੇਰੇ ਤੋਂ ਇਲਾਵਾ ਤੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਮੈਂ ਦੇਖਿਆ ਹੈ ਕਿ ਕੁਝ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ, ਤੁਹਾਨੂੰ ਧਮਕੀ ਦਿੰਦੇ ਹਨ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਅੱਲ੍ਹਾ ਸਾਨੂੰ ਦੋਵਾਂ ਨੂੰ ਬਰਕਤ ਦੇਵੇ। ਤੁਸੀਂ ਇੱਕ ਵਰਦਾਨ ਹੋ ਪਰ ਲੋਕ ਤੁਹਾਡੀ ਕਦਰ ਵੀ ਨਹੀਂ ਕਰਦੇ। ਮੈਂ ਘੱਟੋ-ਘੱਟ ਉਸ ਬਜ਼ੁਰਗ ਤੋਂ ਬਿਹਤਰ ਹਾਂ।” ਇਸ ਸਾਊਦੀ ਵਿਅਕਤੀ ਦਾ ਵਾਇਸ ਨੋਟ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।