[gtranslate]

ENG vs NZ: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਟੀਮ ਤੋਂ ਬਾਹਰ ਹੋਇਆ ਇਹ ਦਿੱਗਜ ਖਿਡਾਰੀ

ਇੰਗਲੈਂਡ ਦੌਰੇ ‘ਤੇ ਪਹਿਲਾ ਟੈਸਟ ਹਾਰਨ ਤੋਂ ਬਾਅਦ ਸੀਰੀਜ਼ ‘ਚ ਪਛੜ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ ਇੱਕ ਹੋਰ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਸੱਟ ਕਾਰਨ ਪੂਰੇ ਦੌਰੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਮਾਈਕਲ ਬ੍ਰੇਸਵੇਲ ਨੂੰ ਨਿਊਜ਼ੀਲੈਂਡ ਦੀ ਟੈਸਟ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਕੋਲਿਨ ਡੀ ਗ੍ਰੈਂਡਹੋਮ ਦੇ ਸੱਜੇ ਪੈਰ ਦੀ ਅੱਡੀ ‘ਤੇ ਸੱਟ ਲੱਗੀ ਹੈ। ਡਾਕਟਰੀ ਜਾਂਚ ਤੋਂ ਬਾਅਦ ਉਹ ਬਾਕੀ ਦੌਰੇ ਲਈ ਅਨਫਿਟ ਪਾਇਆ ਗਿਆ ਹੈ। ਪਹਿਲੇ ਟੈਸਟ ‘ਚ ਕੋਲਿਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਮੈਚ ਦੀ ਪਹਿਲੀ ਪਾਰੀ ‘ਚ ਜਦੋਂ ਨਿਊਜ਼ੀਲੈਂਡ ਦੀ ਟੀਮ ਸਿਰਫ 132 ਦੌੜਾਂ ਦੇ ਸ਼ਰਮਨਾਕ ਸਕੋਰ ‘ਤੇ ਆਲ ਆਊਟ ਹੋ ਗਈ ਤਾਂ ਕੋਲਿਨ ਨੇ ਸਭ ਤੋਂ ਵੱਡੀ ਪਾਰੀ ਖੇਡੀ ਸੀ। ਕੋਲਿਨ ਨੇ ਨਾਬਾਦ 42 ਦੌੜਾਂ ਬਣਾਈਆਂ ਸਨ। ਹਾਲਾਂਕਿ ਗੇਂਦਬਾਜ਼ੀ ‘ਚ ਉਹ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 1 ਵਿਕਟ ਹੀ ਹਾਸਿਲ ਕੀਤੀ।

ਨਿਊਜ਼ੀਲੈਂਡ ਦੀ ਟੀਮ 3 ਮੈਚਾਂ ਦੀ ਇਸ ਸੀਰੀਜ਼ ‘ਚ 1-0 ਨਾਲ ਪਿੱਛੇ ਹੈ। ਪਹਿਲੇ ਟੈਸਟ ‘ਚ ਉਸ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ‘ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 132 ਦੌੜਾਂ ‘ਤੇ ਸਿਮਟ ਗਈ ਸੀ। ਜਵਾਬ ‘ਚ ਕੀਵੀ ਗੇਂਦਬਾਜ਼ਾਂ ਨੇ ਵੀ ਇੰਗਲੈਂਡ ਨੂੰ ਸਿਰਫ 141 ਦੌੜਾਂ ‘ਤੇ ਹੀ ਰੋਕ ਦਿੱਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿੱਚ 285 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 277 ਦੌੜਾਂ ਦਾ ਟੀਚਾ ਮਿਲਿਆ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਹ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਟੈਸਟ 10 ਜੂਨ ਤੋਂ ਸ਼ੁਰੂ ਹੋਵੇਗਾ। ਇਹ ਮੈਚ ਨਾਟਿੰਘਮ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਮੈਚ 23 ਤੋਂ 27 ਜੂਨ ਤੱਕ ਲੀਡਸ ‘ਚ ਖੇਡਿਆ ਜਾਵੇਗਾ।

Leave a Reply

Your email address will not be published. Required fields are marked *