ਸਿੱਧੂ ਮੂਸੇਵਾਲਾ ਦੀ ਹੋਈ ਬੇਵਕਤੀ ਮੌਤ (Death) ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦੁਨੀਆਂ ‘ਚ ਬੈਠੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਿੱਧੂ ਹੁਣ ਇਸ ਦੁਨੀਆ ‘ਚ ਨਹੀਂ ਰਿਹਾ। ਦੁਨੀਆ ਭਰ ‘ਚ ਫੈਨਸ ਹੀ ਨਹੀਂ ਸਗੋਂ ਕਈ ਵੱਡੇ ਕਲਾਕਾਰ ਵੀ ਸਿੱਧੂ ਨੂੰ ਪਸੰਦ ਕਰਦੇ ਸਨ । ਕਈ ਵੀਡਿਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਨਾਈਜੀਰੀਅਨ ਗਾਇਕ Bruna Boy ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਚੱਲਦੇ ਸ਼ੋਅ ‘ਚ ਭਾਵੁਕ ਹੋ ਗਏ। ਇਥੋਂ ਤੱਕ ਕਿ Bruna Boy ਦਾ ਦਾ ਰੋਣਾ ਵੀ ਨਿਕਲ ਗਿਆ। ਇਸ ਮਗਰੋਂ Bruna Boy ਨੇ ਮੂਸੇਵਾਲਾ ਦੇ ਸਿਗਨੇਟਰ ਸਟਾਈਲ ਯਾਨੀ ਪੱਟ ‘ਤੇ ਥਾਪੀ ਮਾਰ ਉਸ ਨੂੰ ਸ਼ਰਧਾਂਜਲੀ ਦਿੱਤੀ।