ਨਿਊਜ਼ੀਲੈਂਡ ਵਾਸੀਆਂ ਉੱਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਤਕਰੀਬਨ ਦੋ ਤਿਹਾਈ ਦੇਸ਼ ਵਾਸੀ ਬਿਮਾਰ ਹੋਣ ਤੋਂ ਬਾਅਦ ਵੀ ਕੋਵਿਡ 19 ਟੈਸਟ ਨਹੀਂ ਕਰਵਾਉਂਦੇ। ਇਹ ਸਰਵੇਖਣ Royal College of Pathologists of Australasia ਵੱਲੋ ਕੀਤਾ ਗਿਆ ਹੈ। ਇਹ ਸਰਵੇਖਣ ਬੀਤੇ ਮਹੀਨੇ ਲੱਗਭਗ 1000 ਲੋਕਾਂ ‘ਤੇ ਕੀਤਾ ਗਿਆ ਸੀ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 64 ਫੀਸਦੀ ਲੋਕਾਂ ਨੇ ਪਿਛਲੇ 6 ਮਹੀਨਿਆਂ ਵਿੱਚ ਜ਼ੁਕਾਮ ਅਤੇ ਫਲੂ ਵਰਗੇ ਲੱਛਣਾਂ ਦੇ ਬਾਵਜੂਦ ਟੈਸਟ ਨਹੀਂ ਕਰਵਾਇਆ। ਜਦਕਿ 87 ਫੀਸਦੀ ਅਜਿਹੇ ਹਨ ਜੋ ਸਿਰਫ ਦੇਸ਼ ਦੇ ਉੱਚ ਪੱਧਰੀ ਟੈਸਟਿੰਗ ‘ਤੇ ਮਾਣ ਮਹਿਸੂਸ ਕਰਦੇ ਹਨ।
ਕੋਵਿਡ -19 ਦੇ ਲੱਛਣ ਫਲੂ ਦੇ ਸਮਾਨ ਹਨ ਅਤੇ ਇਸ ਵਿੱਚ ਖੰਘ, ਬੁਖਾਰ, ਸਾਹ ਦੀ ਕਮੀ, ਗਲ਼ੇ ਦੀ ਸੋਜ, ਛਿੱਕ ਅਤੇ ਨੱਕ ਵਗਣਾ, smell ਦਾ ਨਾ ਆਉਣਾ ਸ਼ਾਮਿਲ ਹਨ। ਆਰਸੀਪੀਏ ਦੇ ਪ੍ਰਧਾਨ ਮਾਈਕਲ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕ ਡੈਲਟਾ variant ਵਰਗੇ ਵਾਇਰਸ ਦੁਨੀਆ ਭਰ ਵਿੱਚ ਤਬਾਹੀ ਮਚਾ ਰਹੇ ਹਨ। ਇਸ ਲਈ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰਹਿਣ ਲਈ ਟੈਸਟ ਕਰਵਾਉਣੇ ਚਾਹੀਦੇ ਹਨ।