ਆਕਲੈਂਡ ਦੇ ਉਪਨਗਰ ਪਾਕੁਰੰਗਾ ਵਿੱਚ ਵੀਰਵਾਰ ਸ਼ਾਮ ਨੂੰ ਗੈਂਗ-ਸਬੰਧਤ ਗਤੀਵਿਧੀਆਂ ਕਾਰਨ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਵੈਨ ਕ੍ਰੇਸੈਂਟ ‘ਤੇ ਸ਼ੱਕੀ ਗਤੀਵਿਧੀ ਦੀ ਰਿਪੋਰਟ ਸ਼ਾਮ 5.30 ਵਜੇ ਦੇ ਕਰੀਬ ਪੁਲਿਸ ਨੂੰ ਦਿੱਤੀ ਗਈ ਸੀ। ਸਾਵਧਾਨੀ ਦੇ ਤੌਰ ‘ਤੇ, Armed Offenders ਦਸਤੇ ਕਾਲ ਦਾ ਜਵਾਬ ਦੇਣ ਲਈ ਪੁਲਿਸ ਨਾਲ ਜੁੜ ਗਏ। ਦੋ ਵਾਹਨਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਦੋ ਘਰਾਂ ਦੀ ਤਲਾਸ਼ੀ ਵੀ ਲਈ ਗਈ, ਜਿਸ ਵਿੱਚ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਗਿਰੋਹ ਨਾਲ ਜੁੜੇ ਹੋਏ ਹਨ।