ਏਸ਼ੀਆ ਕੱਪ ਹਾਕੀ ਦੇ ਤੀਜੇ ਅਤੇ ਚੌਥੇ ਸਥਾਨ ਲਈ ਅੱਜ ਭਾਰਤ ਅਤੇ ਜਾਪਾਨ ਵਿਚਕਾਰ ਮੈਚ ਖੇਡਿਆ ਗਿਆ ਹੈ। ਇਸ ਵਿੱਚ ਭਾਰਤ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਦੂਜੇ ਪਾਸੇ ਮਲੇਸ਼ੀਆ ਅੱਜ ਸ਼ਾਮ ਸੋਨ ਤਗਮੇ ਲਈ ਦੱਖਣੀ ਕੋਰੀਆ ਨਾਲ ਖੇਡੇਗਾ। ਮੌਜੂਦਾ ਚੈਂਪੀਅਨ ਭਾਰਤ ਇਸ ਸਾਲ ਇੱਕ ਨੌਜਵਾਨ ਟੀਮ ਨਾਲ ਏਸ਼ੀਆ ਕੱਪ ਖੇਡਣ ਲਈ ਉਤਰਿਆ ਸੀ। ਸਾਬਕਾ ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਪਹਿਲੀ ਵਾਰ ਕੋਚ ਵਜੋਂ ਟੀਮ ਦੀ ਕਮਾਨ ਸੌਂਪੀ ਗਈ ਹੈ।
ਇੰਡੋਨੇਸ਼ੀਆ ਦੇ ਜਕਾਰਤਾ ‘ਚ ਬੁੱਧਵਾਰ ਨੂੰ ਖੇਡੇ ਗਏ ਮੈਚ ‘ਚ ਭਾਰਤੀ ਟੀਮ ਲਈ ਪਹਿਲਾ ਗੋਲ ਰਾਜਕੁਮਾਰ ਪਾਲ ਨੇ ਕੀਤਾ। ਪਾਲ ਨੇ ਪਹਿਲੇ ਕੁਆਰਟਰ ਦੇ 7ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸੁਪਰ 4 ਪੜਾਅ ਦਾ ਆਖਰੀ ਰਾਊਂਡ-ਰੋਬਿਨ ਲੀਗ ਮੈਚ 4-4 ਨਾਲ ਡਰਾਅ ‘ਤੇ ਖਤਮ ਹੋਇਆ। ਫਾਈਨਲ ਦੇ ਲਿਹਾਜ਼ ਨਾਲ ਇਹ ਮੈਚ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਸੀ।