ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 8182 ਨਵੇਂ ਕਮਿਊਨਿਟੀ ਕੇਸ ਦਰਜ ਕੀਤੇ ਗਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਇਹ ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਹਨ। ਹਸਪਤਾਲ ਵਿੱਚ ਵਾਇਰਸ ਕਾਰਨ 373 ਲੋਕ ਹਨ। ਅੱਠ ਲੋਕ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਤਰਾਲੇ ਨੇ ਪਿਛਲੇ ਪੰਜ ਦਿਨਾਂ ਵਿੱਚ ਕੋਵਿਡ ਕਾਰਨ 13 ਲੋਕਾਂ ਦੀ ਮੌਤ ਦਾ ਵੀ ਐਲਾਨ ਕੀਤਾ ਹੈ। ਤਾਜ਼ਾ ਅੰਕੜਿਆਂ ਮਗਰੋਂ ਨਿਊਜ਼ੀਲੈਂਡ ‘ਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1185 ਹੋ ਗਈ ਹੈ।