ਸਿੱਧੂ ਮੂਸੇਵਾਲੇ ਦੀ ਭਿਆਨਕ ਮੌਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਸਣੇ ਪੂਰੇ ਪੰਜਾਬ ਨੂੰ ਝਿੰਜੋੜ ਕੇ ਰੱਖ ਦਿਤਾ ਹੈ। ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਟਸਰੀ ਦਾ ਚਮਕਦਾਰ ਸਿਤਾਰਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਚਮਕਦਾ ਹੋਇਆ ਸਿਤਾਰਾ ਇਸ ਤਰ੍ਹਾਂ ਅਚਾਨਕ ਅਲੋਪ ਹੋ ਜਾਵੇਗਾ। ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਵਿੱਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਉਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਮੂਸੇਵਾਲਾ ਦੀ ਮੌਤ ਦਾ ਡੂੰਘਾ ਸਦਮਾ ਲੱਗਿਆ ਹੈ।
ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬੀ ਸੈਲੇਬ੍ਰਿਟੀਜ਼ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਉੱਥੇ ਹੀ ਜੇਕਰ ਉਨ੍ਹਾਂ ਦੇ ਵਿਰੋਧੀ ਮੰਨੇ ਜਾਂਦੇ ਪੁਣਾਜਬੀ ਗਾਇਕ ਕਰਨ ਔਜਲਾ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਸਿੱਧੂ ਮੂਸੇਵਾਲੇ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਕਰਨ ਔਜਲਾ ਨੇ ਇੰਸਟਾਗ੍ਰਾਮ ‘ਤੇ ਇੱਕ ਟੁੱਟੇ ਦਿਲ ਦੀ ਫੋਟੋ ਪਾ ਲਿਖਿਆ ਕਿ ਵਾਹਿਗੁਰ ਮਾਪਿਆਂ ਨੂੰ ਬੱਲ ਬਖਸ਼ੀ।
ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ, ਰਣਜੀਤ ਬਾਵਾ, ਮੈਂਡੀ ਤੱਖਰ, ਤਰਸੇਮ ਜੱਸੜ, ਐਮੀ ਵਿਰਕ ਅਤੇ ਗਿੱਪੀ ਗਰੇਵਾਲ ਵਰਗੇ ਕਲਾਕਾਰਾਂ ਨੇ ਵੀ ਸਿੱਧੂ ਦੀ ਮੌਤ ‘ਤੇ ਦੁੱਖ ਜਤਾਇਆ ਹੈ।