ਨਿਊਜ਼ੀਲੈਂਡ ‘ਚ ਕੋਰੋਨਾ ਵਾਇਰਸ ਦਾ ਕਹਿਰ ਨਰਿੰਤਰ ਜਾਰੀ ਹੈ, ਹੁਣ ਵੈਲਿੰਗਟਨ ਦੇ ਮੇਅਰ ਐਂਡੀ ਫੋਸਟਰ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਲੱਛਣਾਂ ਦੇ ਵਿਕਾਸ ਤੋਂ ਬਾਅਦ ਕੱਲ ਸ਼ਾਮ ਉਨ੍ਹਾਂ ਨੇ ਇੱਕ RAT ਟੈਸਟ ਕਰਵਾਇਆ ਸੀ ਜਿਸ ਦਾ ਨਤੀਜ਼ਾ ਸਕਾਰਾਤਮਕ ਆਇਆ ਹੈ। ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ‘ਚ ਹਲਕੇ ਤੋਂ ਦਰਮਿਆਨੇ ਲੱਛਣ ਸਨ ਅਤੇ ਉਹ ਏਕਾਂਤਵਾਸ ਰਹਿੰਦਿਆਂ ਘਰ ਤੋਂ ਕੰਮ ਕਰਨਗੇ।