[gtranslate]

ਬਿਹਾਰ ਦੇ ਸੋਨੂੰ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਇਸ ਇੰਟਰਨੈਸ਼ਨਲ ਸਕੂਲ ‘ਚ ਕਰਵਾਇਆ ਦਾਖਲਾ

sonu sood help bihar boy sonu

ਕੋਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਲੋਕਾਂ ਦਾ ਮਸੀਹਾ ਬਣੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਬਿਹਾਰ ਦੇ ਸੋਨੂੰ ਨਾਂ ਦੇ ਬੱਚੇ ਦੀ ਮਦਦ ਲਈ ਆਏ ਹਨ। ਸੋਨੂੰ ਨੇ 11 ਸਾਲਾ ਸੋਨੂੰ ਦਾ ਇੱਕ ਸਕੂਲ ‘ਚ ਦਾਖਲਾ ਕਰਵਾਇਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਆਪਣੇ ਟਵੀਟ ‘ਚ ਅਦਾਕਾਰ ਨੇ ਇਹ ਵੀ ਦੱਸਿਆ ਕਿ ਸੋਨੂੰ ਨੇ ਨਾ ਸਿਰਫ ਬੱਚੇ ਨੂੰ ਸਕੂਲ ‘ਚ ਦਾਖਲ ਕਰਵਾਇਆ ਹੈ, ਸਗੋਂ ਹੋਸਟਲ ਦਾ ਵੀ ਇੰਤਜ਼ਾਮ ਕੀਤਾ ਹੈ। ਸੋਨੂੰ ਦੀ ਇਸ ਮਦਦ ਨੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਲੋਕ ਉਸ ਦੇ ਟਵੀਟ ‘ਤੇ ਕੁਮੈਂਟ ਕਰਕੇ ਉਸ ਦੀ ਤਾਰੀਫ ਕਰ ਰਹੇ ਹਨ।

ਦਰਅਸਲ, 14 ਮਈ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲੰਦਾ ਪਹੁੰਚੇ ਸਨ। ਮੁੱਖ ਮੰਤਰੀ ਆਪਣੀ ਪਤਨੀ ਦੀ ਬਰਸੀ ਮੌਕੇ ਕਲਿਆਣ ਬੀਘਾ ਪਿੰਡ ਪੁੱਜੇ ਸਨ। ਇਸ ਦੌਰਾਨ ਉਹ ਅਪਗ੍ਰੇਡ ਹੋਏ ਮਿਡਲ ਸਕੂਲ ਕਲਿਆਣ ਬੀਘਾ ਵਿੱਚ ਲੋਕ ਸੰਵਾਦ ਪ੍ਰੋਗਰਾਮ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਤਾਂ 11 ਸਾਲਾ ਸੋਨੂੰ ਕੁਮਾਰ ਵੀ ਉਥੇ ਪਹੁੰਚ ਗਿਆ, ਜਿਸ ਨੇ ਆਪਣਾ ਸ਼ਬਦਾਂ ‘ਚ ਮੁੱਖ ਮੰਤਰੀ ਤੋਂ ਬਿਹਤਰ ਸਿੱਖਿਆ ਦੀ ਮੰਗ ਕੀਤੀ। ਸੋਨੂੰ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਂਦਾ ਹੈ, ਜਿਸ ਕਾਰਨ ਉਨ੍ਹਾਂ ਸਾਰੇ ਪੈਸੇ ਖਤਮ ਹੋ ਜਾਂਦੇ ਹਨ ਅਤੇ ਉਹ ਟਿਊਸ਼ਨ ਪੜ੍ਹਾ ਕੇ ਜੋ ਥੋੜ੍ਹਾ ਪੈਸਾ ਕਮਾਉਂਦਾ ਹੈ, ਉਹ ਵੀ ਲੈ ਲੈਂਦਾ ਹੈ। ਸੋਨੂੰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਅਵਿਨਾਸ਼ ਕੁਮਾਰ ਪਾਂਡੇ ਨਾਂ ਦੇ ਵਿਅਕਤੀ ਨੇ ਸੋਨੂੰ ਸੂਦ ਨੂੰ ਟੈਗ ਕੀਤਾ ਅਤੇ ਲਿਖਿਆ, ‘ਸੋਨੂੰ ਦੀ ਗੁਹਾਰ ਸ਼ਾਇਦ ਸੋਨੂੰ ਸੂਦ ਸੁਣ ਲਵੇ…’।ਅਵਿਨਾਸ਼ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੋਨੂੰ ਨੇ ਦੱਸਿਆ ਕਿ ਉਸ ਨੇ ਸੋਨੂੰ ਦੀ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਹੈ। ਅਦਾਕਾਰ ਨੇ ਲਿਖਿਆ, ‘ਸੋਨੂੰ ਨੇ ਸੋਨੂੰ ਦੀ ਸੁਣ ਲਈ, ਭਰਾ। ਸਕੂਲ ਦਾ ਬੈਗ ਬੰਨ੍ਹੋ ਸੋਨੂੰ ਦੀ ਸਾਰੀ ਪੜ੍ਹਾਈ ਅਤੇ ਹੋਸਟਲ ਦਾ ਪ੍ਰਬੰਧ ਹੋ ਗਿਆ ਹੈ। ਸੋਨੂੰ ਨੇ ਆਪਣੇ ਟਵੀਟ ‘ਚ ਇਹ ਵੀ ਦੱਸਿਆ ਕਿ ਸੋਨੂੰ ਦਾ ਦਾਖਲਾ ਆਈਡੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਬਿਹਟਾ (ਪਟਨਾ) ‘ਚ ਹੋ ਗਿਆ ਹੈ।

Leave a Reply

Your email address will not be published. Required fields are marked *