ਨਿਊਜ਼ੀਲੈਂਡ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ ਜੋ ਦੇਸ਼ ਕੋਰੋਨਾ ਮਹਾਂਮਾਰੀ ਦੌਰਾਨ ਪਬੰਦੀਆਂ ਲਾਗੂ ਕਰਨ ਤੋਂ ਬਾਅਦ ਬਹੁਤ ਜਲਦ ਹੀ ਵਾਪਿਸ ਪਹਿਲਾ ਵਾਲੀ ਸਥਿਤੀ ਵਿੱਚ ਆਏ ਹਨ। ਯਾਨੀ ਕਿ Returned To Normal। ਇੱਕ ਅਰਥਸ਼ਾਸਤਰੀ ਨੇ ਇੱਕ “Normalcy Index” ਤਿਆਰ ਕੀਤਾ ਹੈ, ਜਿਸ ਵਿੱਚ ਰਾਸ਼ਟਰਾਂ ਨੂੰ ਉਨ੍ਹਾਂ ਦੀ Progress ਦੇ ਅਨੁਸਾਰ ਰੈਕਿੰਗ ਦਿੱਤੀ ਗਈ ਹੈ। “Normalcy Index” ਅਨੁਸਾਰ ਪਹਿਲਾ ਸਥਾਨ ਹਾਂਗਕਾਂਗ ਨੇ 96 ਫੀਸਦੀ Normality ਨਾਲ ਹਾਸਿਲ ਕੀਤਾ ਹੈ। ਜਦਕਿ 87 ਫੀਸਦੀ ਨਾਲ ਨਿਊਜੀਲੈਂਡ ਨੇ ਦੂਜਾ ਜਦਕਿ ਪਾਕਿਸਤਾਨ, ਨਾਈਜੀਰੀਆ ਅਤੇ ਯੂਕਰੇਨ 84 ਫੀਸਦੀ ਨਾਲ ਤੀਜੇ ਨੰਬਰ ‘ਤੇ ਰਹੇ ਹਨ।
ਇਸ Normalcy Index ਵਿੱਚ ਰੈਕਿੰਗ ਲਈ ਅੱਠ Variables ਨੂੰ ਟਰੈਕ ਕੀਤਾ ਗਿਆ ਹੈ, ਜਿਨ੍ਹਾਂ ਵਿੱਚ Sports Attendance, ਟਾਈਮ ਐਟ ਹੋਮ, Traffic Congestion, Retail Footfall, Office Occupancy, ਉਡਾਣਾਂ, ਫਿਲਮ ਬਾਕਸ ਆਫਿਸ ਅਤੇ ਜਨਤਕ ਆਵਾਜਾਈ ਸ਼ਾਮਿਲ ਹਨ। ਇਸ ਰੈਕਿੰਗ ਸੂਚੀ ਵਿੱਚ 50 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਵਿੱਚ ਦੁਨੀਆਂ ਦੀ 75 ਫੀਸਦੀ ਆਬਾਦੀ ਰਹਿੰਦੀ ਹੈ ਤੇ ਦੁਨੀਆਂ ਦੀ 90 ਫੀਸਦੀ ਜੀਡੀਪੀ ਹੈ।