ਨਿਊਜ਼ੀਲੈਂਡ ਦੀ ਕੋਵਿਡ -19 ਮੌਤਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ, ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇੰਨ੍ਹਾਂ ਅੰਕੜਿਆਂ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਕੋਵਿਡ -19 ਨਾਲ 32 ਹੋਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1017 ਹੋ ਗਈ ਹੈ। ਇਹ 32 ਮੌਤਾਂ 5 ਅਪ੍ਰੈਲ ਤੋਂ ਪਿਛਲੇ ਛੇ ਹਫ਼ਤਿਆਂ ਦੌਰਾਨ ਹੋਈਆਂ ਹਨ। ਉੱਥੇ ਹੀ ਦੇਸ਼ ਭਰ ਵਿੱਚ, ਕਮਿਊਨਿਟੀ ਵਿੱਚ 9570 ਨਵੇਂ ਕੋਵਿਡ -19 ਕੇਸ ਦਰਜ ਗਏ ਹਨ ਅਤੇ 425 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਹਨ। ਇਨ੍ਹਾਂ ਵਿੱਚੋਂ, 9 ਲੋਕ ਆਈਸੀਯੂ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਆਏ 91 ਲੋਕਾਂ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ।