ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜਲਦ ਹੀ ਅਦਾਕਾਰੀ ਦੇ ਮੈਦਾਨ ‘ਚ ਸ਼ੁਰੂਆਤ ਕਰਨ ਜਾ ਰਹੇ ਹਨ। ਖਬਰਾਂ ਮੁਤਾਬਿਕ ਸ਼ਿਖਰ ਧਵਨ big mainstream ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਿਖਰ ਇਸ ਫਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਹਾਲਾਂਕਿ ਫਿਲਮ ਦਾ ਟਾਈਟਲ ਅਜੇ ਸਾਹਮਣੇ ਨਹੀਂ ਆਇਆ ਹੈ।
ਫਿਲਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ”ਸ਼ਿਖਰ ਹਮੇਸ਼ਾ ਤੋਂ ਹੀ ਅਦਾਕਾਰਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਇਸ ਫਿਲਮ ਲਈ ਰੋਲ ਆਫਰ ਕੀਤਾ ਗਿਆ ਤਾਂ ਉਹ ਇਸ ਫਿਲਮ ‘ਚ ਸ਼ਾਮਿਲ ਹੋ ਕੇ ਖੁਸ਼ ਸਨ। ਨਿਰਮਾਤਾਵਾਂ ਨੂੰ ਲੱਗਾ ਕਿ ਸ਼ਿਖਰ ਇਸ ਕਿਰਦਾਰ ਲਈ ਸਭ ਤੋਂ ਵਧੀਆ ਹਨ। ਕੁੱਝ ਮਹੀਨੇ ਪਹਿਲਾਂ ਹੀ, ਨਿਰਮਾਤਾਵਾਂ ਨੇ ਇਸ ਫਿਲਮ ਲਈ ਸ਼ਿਖਰ ਨਾਲ ਸੰਪਰਕ ਕੀਤਾ ਸੀ। ਸ਼ਿਖਰ ਦਾ ਇਸ ਫਿਲਮ ‘ਚ ਇੱਕ ਫੁੱਲ ਲੈਂਥ ਵਾਲਾ ਕਿਰਦਾਰ ਹੈ, ਨਾ ਕਿ ਕੈਮਿਓ। ਫਿਲਮ ਲਈ ਉਸ ਦਾ ਹਿੱਸਾ ਮਹੱਤਵਪੂਰਨ ਹੈ। ਫਿਲਮ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।”
ਪਿਛਲੇ ਸਾਲ ਅਕਤੂਬਰ ‘ਚ ਕ੍ਰਿਕਟ ਦੇ ‘ਗੱਬਰ’ ਯਾਨੀ ਸ਼ਿਖਰ ਨੂੰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਰਾਮ ਸੇਤੂ’ ਦੇ ਸੈੱਟ ‘ਤੇ ਦੇਖਿਆ ਗਿਆ ਸੀ। ਫਿਲਮ ਵਿੱਚ ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ਿਖਰ ਦੇ ਸੈੱਟ ‘ਤੇ ਆਉਣ ਨਾਲ ਅਫਵਾਹਾਂ ਫੈਲ ਗਈਆਂ ਕਿ ਕ੍ਰਿਕਟਰ ਫਿਲਮ ਦਾ ਹਿੱਸਾ ਸਨ। ਹਾਲਾਂਕਿ ਸਾਡੇ ਸੂਤਰ ਦਾ ਕਹਿਣਾ ਹੈ ਕਿ ਸ਼ਿਖਰ ‘ਰਾਮ ਸੇਤੂ’ ਨਾਲ ਆਪਣਾ ਡੈਬਿਊ ਨਹੀਂ ਕਰ ਰਹੇ ਹਨ। ਦਰਅਸਲ, ਸ਼ਿਖਰ ਅਤੇ ਅਕਸ਼ੈ ਕਰੀਬੀ ਦੋਸਤ ਹਨ, ਜਿਸ ਕਾਰਨ ਉਹ ਸਿਰਫ ਫਿਲਮ ਦੇ ਸੈੱਟ ‘ਤੇ ਉਨ੍ਹਾਂ ਨੂੰ ਮਿਲਣ ਗਏ ਸਨ।