[gtranslate]

ਕੁੱਲੂ-ਮਨਾਲੀ ਘੁੰਮਣ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਚੋਰੀ ਹੋਇਆ ਕਰੋੜਾਂ ਦਾ ਸਾਮਾਨ

neha kakkars husband rohanpreets phone

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਇੱਕ ਮਸ਼ਹੂਰ ਹੋਟਲ ‘ਚੋਂ ਰੋਹਨਪ੍ਰੀਤ ਸਿੰਘ ਦੀ ਐਪਲ ਵਾਚ, ਆਈਫੋਨ ਅਤੇ ਡਾਇਮੰਡ ਰਿੰਗ ਚੋਰੀ ਹੋ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਤਾਂ ਆਮ ਆਦਮੀ ਹੋਟਲ ‘ਚ ਸੈਲੇਬਸ ਦਾ ਸਾਮਾਨ ਵੀ ਸੁਰੱਖਿਅਤ ਨਹੀਂ ਹੈ।

ਜਾਣਕਾਰੀ ਮੁਤਾਬਕ ਰੋਹਨਪ੍ਰੀਤ ਸਿੰਘ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ ਮੰਡੀ ਸ਼ਹਿਰ ਦੇ ਨੇੜੇ ਇਕ ਮਸ਼ਹੂਰ ਹੋਟਲ ‘ਚ ਠਹਿਰਿਆ ਹੋਇਆ ਸੀ। ਰਾਤੀਂ ਸੌਣ ਤੋਂ ਪਹਿਲਾਂ ਰੋਹਨਪ੍ਰੀਤ ਨੇ ਆਪਣੀ ਆਈਵਾਚ, ਐਪਲ ਆਈਫੋਨ ਅਤੇ ਹੀਰੇ ਦੀ ਅੰਗੂਠੀ ਅਤੇ ਹੋਰ ਸਮਾਨ ਆਪਣੇ ਨਾਲ ਰੱਖਿਆ ਹੋਇਆ ਸੀ। ਸੌਂਦੇ ਸਮੇਂ ਉਸਨੇ ਇਹ ਸਾਰੀਆਂ ਚੀਜ਼ਾਂ ਨੇੜੇ ਹੀ ਰੱਖੇ ਮੇਜ਼ ‘ਤੇ ਰੱਖ ਦਿੱਤੀਆਂ। ਸਵੇਰੇ ਉੱਠ ਕੇ ਦੇਖਿਆ ਤਾਂ ਮੇਜ਼ ਤੋਂ ਸਾਰੀਆਂ ਚੀਜ਼ਾਂ ਗਾਇਬ ਸਨ। ਜਦੋਂ ਕਾਫੀ ਭਾਲ ਕਰਨ ਦੇ ਬਾਵਜੂਦ ਵੀ ਰੋਹਨਪ੍ਰੀਤ ਦਾ ਸਾਮਾਨ ਨਾ ਮਿਲਿਆ ਤਾਂ ਉਸ ਨੇ ਇਸ ਦੀ ਸੂਚਨਾ ਹੋਟਲ ਪ੍ਰਬੰਧਕਾਂ ਨੂੰ ਦਿੱਤੀ। ਹੋਟਲ ਪ੍ਰਬੰਧਕਾਂ ਨੇ ਸਮਾਨ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *