ਭਗਵੰਤ ਮਾਨ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਮੁਹਿੰਮ ਦਾ ਅਸਰ ਲਗਾਤਾਰ ਦਿੱਖ ਰਿਹਾ ਹੈ। ਮਾਨ ਸਰਕਾਰ ਦੀ ਮੁਹਿੰਮ ਦਾ ਪੰਜਾਬ ਦੀ ਪਹਿਲੀ ਮਹਿਲਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਸਮਰਥਨ ਕੀਤਾ ਹੈ। ਭੱਠਲ ਨੇ ਮਾਨ ਸਰਕਾਰ ਦਾ ਸਹਿਯੋਗ ਕਰਦਿਆਂ ਲਹਿਰਾਗਾਗਾ ਸ਼ਹਿਰ ਵਿਚਕਾਰ ਆਪਣੀ ਰਿਹਾਇਸ਼ ਕੋਲ ਨਗਰ ਕੌਂਸਲ/ਨਹਿਰੀ ਵਿਭਾਗ ਦੀ ਜਾਇਦਾਦ ’ਤੇ 40 ਸਾਲਾ ਪੁਰਾਣਾ ਕਬਜ਼ਾ ਛੱਡ ਦਿੱਤਾ ਹੈ। ਮੀਡੀਆਂ ਰਿਪੋਰਟਾਂ ਰਿਪੋਰਟ ਮੁਤਾਬਿਕ ਕਬਜ਼ੇ ਵਾਲੀ ਥਾਂ ਉੱਤੇ ਬੀਬਾ ਭੱਠਲ ਨੇ ਨੇ ਕਮਰਿਆਂ ਤੋਂ ਇਲਾਵਾ ਗੇਟ ਲਾ ਕੇ ਉਸਾਰੀ ਕੀਤੀ ਹੋਈ ਸੀ। ਇਹ ਕਮਰੇ ਢਾਹੁਣ ਬਾਅਦ ਦਿਆਲਪੁਰਾ ਰਜਵਾਹਾ ਨੂੰ ਰਸਤਾ ਖੋਲ੍ਹ ਦਿੱਤਾ ਜਾਵੇਗਾ। ਇਸੇ ਜਗ੍ਹਾ ਦੇ ਸਾਹਮਣੇ ਹੀ ਉਨ੍ਹਾਂ ਦੀ ਕੋਠੀ ਹੈ।
ਇਸ ਤੋਂ ਪਹਿਲਾ ਮਾਨ ਸਰਕਾਰ ਵੱਲੋਂ ਬੀਬੀ ਰਾਜਿੰਦਰ ਕੌਰ ਭੱਠਲ ਦੀ ਚੰਡੀਗੜ੍ਹ ਕੋਠੀ ਵਾਪਿਸ ਲੈ ਸੁਰੱਖਿਆ ਵੀ ਘਟਾਈ ਗਈ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਦੇ ਕਬਜਾਧਾਰੀਆਂ ਨੂੰ 31 ਮਈ ਤੱਕ ਆਪਣੇ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਸੌਂਪਣ ਦੀ ਅਪੀਲ ਕੀਤੀ ਹੈ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਦੇ ਫ਼ੈਸਲੇ ਦਾ ਅਸਰ ਦਿਖਾਈ ਦੇ ਰਿਹਾ ਹੈ।