ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ ‘ਤੇ ਖਲਬਲੀ ਮਚਾ ਦਿੱਤੀ ਹੈ। ਜਿਸ ਤਰ੍ਹਾਂ ਨਾਲ ਸੋਨਾਕਸ਼ੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਅਤੇ ਜੋ ਕੈਪਸ਼ਨ ਦਿੱਤਾ ਹੈ, ਉਸ ਨੇ ਵੀ ਹੰਗਾਮਾ ਮਚਾ ਦਿੱਤਾ ਹੈ। ਦਰਅਸਲ ਅਦਾਕਾਰਾ ਵੱਲੋਂ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਤੋਂ ਲੱਗ ਰਿਹਾ ਹੈ ਕਿ ਅਦਾਕਾਰ ਨੇ ਮੰਗਣੀ ਕਰਵਾ ਲਈ ਹੈ।
View this post on Instagram
ਆਪਣੇ ਹੱਥ ਵਿੱਚ ਰਿੰਗ ਨੂੰ ਫਲੌਂਟ ਕਰਦੇ ਹੋਏ, ਸੋਨਾਕਸ਼ੀ ਇੱਕ ਆਦਮੀ ਦੀ ਬਾਂਹ ਫੜਦੀ ਦਿਖਾਈ ਦੇ ਰਹੀ ਹੈ। ਨਾਲ ਹੀ ਸੋਨਾਕਸ਼ੀ ਨੇ ਲਿਖਿਆ, ‘ਜਿਸ ਦਿਨ ਦਾ ਮੈਨੂੰ ਬੇਸਵਰੀ ਨਾਲ ਇੰਤਜ਼ਾਰ ਸੀ, ਉਹ ਆਖ਼ਰ ਆ ਹੀ ਗਿਆ ਹੈ।’ ਹੁਣ ਅਜਿਹੇ ‘ਚ ਪ੍ਰਸ਼ੰਸਕਾਂ ‘ਚ ਇਸ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੀ ਮੰਗਣੀ ਦੀ ਅਫਵਾਹ ਉੱਡ ਗਈ ਹੈ। ਹਾਲਾਂਕਿ ਅਸੀਂ ਅਜੇ ਵੀ ਸੋਨਾਕਸ਼ੀ ਤੋਂ ਪੁਸ਼ਟੀ ਕੀਤੀ ਖਬਰ ਦਾ ਇੰਤਜ਼ਾਰ ਕਰ ਰਹੇ ਹਾਂ, ਕਈ ਲੋਕਾਂ ਨੇ ਅਭਿਨੇਤਰੀ ਨੂੰ ਵਧਾਈ ਵੀ ਦਿੱਤੀ ਹੈ।
ਸੋਨਾਕਸ਼ੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਆਪਣੇ ਹੱਥ ਵਿੱਚ ਪਹਿਨੀ ਅੰਗੂਠੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ‘ਚ ਅਦਾਕਾਰਾ ਨੇ ਲਿਖਿਆ ਹੈ, ‘ਇਹ ਮੇਰੇ ਲਈ ਬਹੁਤ ਵੱਡਾ ਦਿਨ ਹੈ। ਮੇਰੇ ਸਭ ਤੋਂ ਵੱਡੇ ਸੁਪਨਿਆਂ ਵਿੱਚੋਂ ਇੱਕ ਸੱਚ ਹੋਣ ਵਾਲਾ ਹੈ… ਅਤੇ ਮੈਂ ਇਸਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ। ਸੋਚਿਆ ਨਹੀਂ ਸੀ ਕਿ ਇਹ ਇੰਨਾ ਆਸਾਨ ਹੋਵੇਗਾ। ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸਾਂਝੀਆਂ ਕੀਤੀਆਂ ਹਨ।