ਇਸ ਸਮੇਂ ਜਿੱਥੇ ਨਿਊਜ਼ੀਲੈਂਡ ਦੇ ਵਿੱਚ ਠੰਢ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਇੱਕ ਰਿਕਾਰਡ ਨਿਊਜ਼ੀਲੈਂਡ ਦੇ ਵਾਸੀਆਂ ਨੇ ਵੀ ਤੋੜਿਆ ਹੈ। ਦਰਅਸਲ ਅੰਟਾਰਕਟਿਕ ਵਿਸਫੋਟ ਦੇ ਨਤੀਜੇ ਵਜੋਂ ਨਿਊਜ਼ੀਲੈਂਡ ਵਾਸੀਆਂ ਨੇ ਬੁੱਧਵਾਰ ਦੀ ਰਾਤ ਦੇਸ਼ ਦੇ ਵਿੱਚ ਬਿਜਲੀ ਦੀ ਮੰਗ ਦਾ ਰਿਕਾਰਡ ਤੋੜ ਦਿੱਤਾ ਹੈ। ਟਰਾਂਸਪਾਵਰ ਨੇ ਕਿਹਾ ਕਿ ਦੇਸ਼ ਵਾਸੀਆਂ ਨੇ ਬੁੱਧਵਾਰ ਸ਼ਾਮ 6 ਵਜੇ ਤੋਂ ਬਾਅਦ 6924 ਮੈਗਾਵਾਟ ਬਿਜਲੀ ਖਰਚ ਕੀਤੀ ਹੈ। ਇਸ ਰਿਕਾਰਡ ਨੇ ਇਸ ਤੋਂ ਪਹਿਲਾ ਦੇ 6902 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ, ਜੋ ਕਿ 15 ਅਗਸਤ, 2011 ਨੂੰ ਤਕਰੀਬਨ 10 ਸਾਲਾਂ ਬਣਿਆ ਸੀ, ਉਸ ਸਮੇ ਵੀ ਵੈਲਿੰਗਟਨ ਦੇ ਸੀਬੀਡੀ ਵਿੱਚ ਬਰਫਬਾਰੀ ਹੋਈ ਸੀ।
ਟਰਾਂਸਪਾਵਰ ਨੇ ਕਿਹਾ, “ਕਿਸੇ ਹੋਰ ਸਾਲ ਵਿੱਚ ਅਸੀਂ ਬਿਜਲੀ ਦੀ ਮੰਗ ਨੂੰ 6900 ਦੇ ਦਾਇਰੇ ਵਿੱਚ ਨਹੀਂ ਵੇਖਿਆ ਹੈ। ਅੰਟਾਰਕਟਿਕ ਧਮਾਕੇ ਕਾਰਨ Kaitaia, ਆਕਲੈਂਡ, ਟੌਰੰਗਾ, New Plymouth ਅਤੇ Blenheim ਵਿੱਚ ਸਾਲ ਦੀ ਸਭ ਤੋਂ ਠੰਢੀ ਰਾਤ ਵੀ ਦਰਜ ਕੀਤੀ ਗਈ ਹੈ। Blenheim ਵਿੱਚ -3.4 ਡਿਗਰੀ ਸੈਲਸੀਅਸ ਤਾਪਮਾਨ ਸੀ, ਜਦਕਿ New Plymouth ਵਿੱਚ -0.6 ਡਿਗਰੀ ਸੈਲਸੀਅਸ, ਟੌਰੰਗਾ ਵਿੱਚ 1.7 ਡਿਗਰੀ ਸੈਲਸੀਅਸ, ਆਕਲੈਂਡ ਵਿੱਚ 1.3 ਡਿਗਰੀ ਸੈਲਸੀਅਸ ਅਤੇ ਕੈਟੀਆ 1.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।