ਆਈਪੀਐਲ 15 ਵਿੱਚ ਸ਼ਨੀਵਾਰ ਨੂੰ ਪੰਜਾਬ ਕਿੰਗਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਇਆ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। 190 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ ਇਹ ਟੀਚਾ 19.4 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਰਾਜਸਥਾਨ ਲਈ ਦੇਵਦੱਤ ਨੇ 31 ਅਤੇ ਹੇਟਮਾਇਰ ਨੇ ਨਾਬਾਦ 31 ਦੌੜਾਂ ਬਣਾਈਆਂ। ਰਾਜਸਥਾਨ ਦੀ ਇਸ ਸੀਜ਼ਨ ਦੀ ਇਹ 7ਵੀਂ ਜਿੱਤ ਹੈ।