ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪੰਜਾਬੀ ਹੈਰਿਟੇਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਕੋਵਿਡ ਮਹਾਂਮਾਰੀ ਮਗਰੋਂ ਸਕੂਲ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਸ਼ਨੀਵਾਰ 18 ਕਲਾਸਾਂ ਦੀ ਪ੍ਰੀਖਿਆਂ ਕਰਵਾਈ ਗਈ ਸੀ ਅਤੇ ਇਸ ਦੌਰਾਨ ਕੁੱਲ 464 ਬੱਚੇ ਪੇਪਰ ਦੇਣ ਪਹੁੰਚੇ ਸਨ। ਇਸ ਪ੍ਰੀਖਿਆਂ ਦੇ ਨਤੀਜ਼ੇ ਕੱਲ ਯਾਨੀ ਕਿ ਸ਼ਨੀਵਾਰ ਨੂੰ ਐਲਾਨੇ ਗਏ ਹਨ। ਇਸ ਦੌਰਾਨ ਇਮਤਿਹਾਨ ‘ਚ ਅੱਬਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬੀ ਹੈਰਿਟੇਜ ਸਕੂਲ ਵਿੱਚ ਕੁੱਲ 575 ਬੱਚੇ ਪੜਦੇ ਹਨ ।
ਸਕੂਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 16 ਬੱਚਿਆਂ ਨੇ ਅੱਠਵੀ ਜਮਾਤ ਪਾਸ ਕਰ ਸਕੂਲ ਕੰਪਲੀਟ ਕਰ ਲਿਆ ਹੈ। ਜੇਕਰ ਸਟਾਫ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਕੁੱਲ 26 ਸਟਾਫ ਮੈਂਬਰ ਹਨ ਜਿਨ੍ਹਾਂ ਦੇ ਵੱਲੋਂ ਸਕੂਲ ਦਾ ਪ੍ਰਬੰਧ ਚਲਾਇਆ ਜਾਇਆ ਰਿਹਾ ਹੈ। ਮਨਦੀਪ ਕੌਰ ਇਸ ਸਮੇਂ ਸਕੂਲ ਦੇ ਪ੍ਰਧਾਨ ਦੇ ਤੌਰ ‘ਤੇ ਸੇਵਾ ਨਿਭਾਅ ਰਹੇ ਹਨ। ਜਦਕਿ 1989 ‘ਚ ਇਸ ਸਕੂਲ ਨੂੰ ਸ਼ੁਰੂ ਕਰਨ ਵਾਲੇ ਮੈਡਮ ਜਸਬੀਰ ਕੌਰ ਵੱਲੋਂ ਸਕੂਲ ਦੀ ਪ੍ਰਿੰਸੀਪਲ ਦੇ ਤੌਰ ‘ਤੇ ਸੇਵਾ ਨਿਭਾਈ ਜਾ ਰਹੀ ਹੈ। ਉੱਥੇ ਹੀ ਬੀਬੀ ਅਮਰਜੀਤ ਕੌਰ ਵੱਲੋਂ coordinator ਦੇ ਤੌਰ ‘ਤੇ ਸੇਵਾਵਾ ਨਿਭਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਸਕੂਲ ਹਰ ਸ਼ਨੀਵਾਰ 2 ਤੋਂ 5 ਵਜੇ ਤੱਕ ਲੱਗਦਾ ਹੈ। ਉੱਥੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧਣ ਕਾਰਨ ਹੁਣ ਸਕੂਲ ਦੀ ਬਿਲਡਿੰਗ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਸਲਾਨਾ ਇਨਾਮ ਵੰਡ ਸਮਾਗਮ ‘ਚ ਇਨਾਮ ਹਾਸਿਲ ਕਰਨ ਵਾਲੇ ਬੱਚਿਆਂ ਦੀਆਂ ਕੁੱਝ ਝਲਕੀਆਂ