IPL-2022 ਦਾ 51ਵਾਂ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸ਼ੁੱਕਰਵਾਰ, 6 ਮਈ ਨੂੰ ਖੇਡਿਆ ਜਾਣਾ ਹੈ। ਗੁਜਰਾਤ ਟਾਈਟਨਸ ਨੂੰ ਪਲੇਆਫ ‘ਚ ਕੁਆਲੀਫਾਈ ਕਰਨ ਲਈ ਸਿਰਫ਼ ਇੱਕ ਮੈਚ ਜਿੱਤਣਾ ਪਏਗਾ। ਉਹ ਮੁੰਬਈ ਨੂੰ ਹਰਾ ਕੇ ਪਲੇਆਫ ‘ਚ ਪਹੁੰਚਣ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣਨ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਬ੍ਰੇਬੋਰਨ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਸ਼ਾਮ 7 ਵਜੇ ਹੋਵੇਗਾ।
ਦੋਵੇਂ ਟੀਮਾਂ ਪਾਵਰ ਹਿਟਰਾਂ ਨਾਲ ਭਰੀਆਂ ਹੋਈਆਂ ਹਨ, ਪਰ ਅੰਕ ਸੂਚੀ ਦੀ ਸਥਿਤੀ ਵਿੱਚ ਵੱਡਾ ਅੰਤਰ ਹੈ। ਗੁਜਰਾਤ ਨੇ ਸਿਖਰ ‘ਤੇ ਰਹਿੰਦੇ ਹੋਏ ਪਲੇਆਫ ਲਈ ਲਗਭਗ ਕੁਆਲੀਫਾਈ ਕਰ ਲਿਆ ਹੈ, ਜਦਕਿ ਮੁੰਬਈ ਆਖਰੀ ਸਥਾਨ ‘ਤੇ ਹੈ।