ਟੌਰੰਗਾ ਸਿਟੀ ਕਾਉਂਸਿਲ ਵੱਲੋਂ ਮਾਉਂਟ Maunganui ਸੜਕ ਦੇ ਇੱਕ ਸਿਰੇ (ਪਾਸੇ ) ਨੂੰ ਬੰਦ ਕਰਨ ਮਗਰੋਂ ਸਿਰਫ ਦੋ ਹਫ਼ਤਿਆਂ ਵਿੱਚ $ 1.2 ਮਿਲੀਅਨ ਜੁਰਮਾਨੇ ਕੀਤੇ ਹਨ। ਟੌਰੰਗਾ ਸਿਟੀ ਕਾਉਂਸਿਲ ਲਿੰਕਸ ਐਵੇਨਿਊ ‘ਤੇ ਇੱਕ cul-de-sac ਦਾ ਟ੍ਰਾਇਲ ਕਰ ਰਹੀ ਹੈ ਜੋ ਬੱਸਾਂ ਅਤੇ ਅਧਿਕਾਰਤ ਵਾਹਨਾਂ ਨੂੰ ਛੱਡ ਕੇ, ਬਾਕੀਆਂ ਲਈ ਸੜਕ ਦੇ ਪੂਰਬੀ ਸਿਰੇ ਨੂੰ ਟ੍ਰੈਫਿਕ ਲਈ ਬੰਦ ਕਰ ਦਿੰਦਾ ਹੈ। Cul-de-sac ਦੋ ਬੱਸ ਲੇਨਾਂ ਨੂੰ ਜੋੜਕੇ ਬਣਦਾ ਹੈ, ਅਤੇ ਜੇ ਕੋਈ ਵੀ ਵਾਹਨ ਇਹਨਾਂ ਵਿੱਚੋਂ ਲੰਘਦਾ ਹੈ ਉਸਨੂੰ $150 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਟ੍ਰਾਇਲ ਦੇ ਪਹਿਲੇ ਦੋ ਹਫ਼ਤਿਆਂ ਵਿੱਚ, ਕੌਂਸਲ ਨੇ 8500 ਚੇਤਾਵਨੀ ਪੱਤਰ ਭੇਜੇ ਹਨ ਅਤੇ ਹੁਣ ਕੁੱਲ $1.2 ਮਿਲੀਅਨ ਦੇ 8000 ਜੁਰਮਾਨੇ ਜਾਰੀ ਕੀਤੇ ਹਨ।
ਲਿੰਕਸ ਐਵੇਨਿਊ ਤਿੰਨ ਸਕੂਲਾਂ, ਮਾਉਂਟ Maunganui ਕਾਲਜ, ਓਮਾਨੂ ਸਕੂਲ ਅਤੇ ਮਾਊਂਟ Maunganui ਇੰਟਰਮੀਡੀਏਟ ਲਈ ਇੱਕ ਯਾਤਰਾ ਕੋਰੀਡੋਰ ਹੈ। ਵਧੀ ਹੋਈ ਵਾਹਨਾਂ ਦੀ ਮਾਤਰਾ ਨੇ ਸੜਕ ਦੀ ਵਰਤੋਂ ਕਰਨ ਵਾਲੇ ਬੱਚਿਆਂ ਲਈ ਸੁਰੱਖਿਆ ਚਿੰਤਾਵਾਂ ਨੂੰ ਵਧਾਇਆ ਹੈ, ਜਿਸ ਕਾਰਨ ਕੌਂਸਲ ਨੇ ਦੋ Cul-de-sac ਟਰਾਇਲ ਲਾਗੂ ਕੀਤਾ ਹੈ।