ਕ੍ਰਾਈਸਟਚਰਚ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਘਰ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੂੰ ਵੀਰਵਾਰ ਸਵੇਰੇ 11.53 ਵਜੇ Woolston ਵਿੱਚ ਸਿਲਵੇਸਟਰ ਸੇਂਟ ਤੇ ਅੱਗ ਲੱਗਣ ਦੀ ਜਾਣਕਰੀ ਦਿੱਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਵਿੱਚ ਉਨ੍ਹਾਂ ਨੂੰ ਘਰ ਵਿੱਚੋਂ ਧੂੰਆਂ ਨਿਕਲਣ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਜਦੋਂ ਉਹ ਪਹੁੰਚੇ ਤਾਂ ਅੱਗ ਆਪਣੇ ਆਪ ਬੁੱਝ ਚੁੱਕੀ ਸੀ। ਕ੍ਰਾਸਨ ਨੇ ਕਿਹਾ ਕਿ ਇਹ ਅਸਪਸ਼ਟ ਸੀ ਕਿ ਅੱਗ ਕਦੋਂ ਲੱਗੀ ਜਾਂ ਇਸ ਨੇ ਕੀ ਨੁਕਸਾਨ ਕੀਤਾ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਪੁਲਿਸ ਅਤੇ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਇਸ ਸਮੇ ਘਰ ਵਿੱਚ ਲੱਗੀ ਅੱਗ ਦੀ ਜਾਂਚ ਕਰ ਰਹੇ ਹਨ ਅਤੇ ਰਾਹਤ ਕਾਰਜ ਕਰ ਰਹੇ ਹਨ, ਫਿਲਹਾਲ ਉਹ ਇਸ ਪੜਾਅ ‘ਤੇ ਹੋਰ ਕੁੱਝ ਨਹੀਂ ਕਹਿਣਗੇ। ਅੱਗ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਵੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਸਿਲਵੇਸਟਰ ਸੇਂਟ ਵਿਖੇ ਘਰਾਂ ਦੇ ਇੱਕ ਬਲਾਕ ਦੇ ਪ੍ਰਵੇਸ਼ ਗੇਟ ਨੂੰ ਅੱਗ ਬੁਝਾਊ ਅਮਲੇ ਨੇ ਬੰਦ ਕਰ ਦਿੱਤਾ ਹੈ।