ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਦੀ ਕੋਲੇ ਦੀ ਖਾਣ ਜੋ ਕਿ ਝਾਰਖੰਡ ਵਿੱਚ ਹੈ ਤੇ 2015 ਤੋਂ ਬੰਦ ਪਈ ਹੈ। ਉਸ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ ਤੇ ਹੁਣ ਉਥੋਂ ਸਿੱਧਾ ਕੋਲਾ ਪੰਜਾਬ ਨੂੰ ਆਇਆ ਕਰੇਗਾ। ਪੰਜਾਬ ਵਾਸੀਆਂ ਦੀ ਮਿਹਨਤ ਦਾ ਪੈਸਾ ਪੰਜਾਬ ਦੀ ਬਿਹਤਰੀ ਅਤੇ ਭਲਾਈ ‘ਤੇ ਹੀ ਲਗਾਵਾਂਗੇ।
ਉਨ੍ਹਾਂ ਆਖਿਆ ਕਿ ਪੰਜਾਬ ਦੀ ਇਕ ਕੋਲੇ ਦੀ ਖਾਣ 2015 ਤੋਂ ਬੰਦ ਪਈ ਸੀ। ਇਸ ਨੂੰ ਚਾਲੂ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਨੇ ਇਧਰੋਂ-ਉਧਰੋਂ ਕੋਲਾ ਖਰੀਦਿਆ ਤਾਂ ਜੋ ਉਨ੍ਹਾਂ ਨਾਲ ਪੈਸੇ ਦੀ ਸੈਟਿੰਗ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਖਾਣ ਚਲਾ ਲਈ ਗਈ ਹੈ।ਮੈਂ ਖੁਦ ਮਈ ਦੇ ਆਖਰੀ ਹਫਤੇ ਵਿਚ ਜਾ ਕੇ ਇਸ ਦਾ ਉਦਘਾਟਨ ਕਰਕੇ ਆਵਾਂਗਾ ਜਿਸ ਤੋਂ ਬਾਅਦ ਕੋਲਾ ਸਿੱਧਾ ਪੰਜਾਬ ਆਏਗਾ।