ਕੋਰੋਨਾ ਦੇ ਮਾਮਲੇ ਵਿੱਚ ਅੱਜ ਇੱਕ ਵੱਡੀ ਰਾਹਤ ਭਰੀ ਖਬਰ ਹੈ। ਦਰਅਸਲ ਅੱਜ ਕਮਿਉਨਿਟੀ ਵਿੱਚ ਕੋਵਿਡ -19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਜਦਕਿ ਇੱਕ ਵਿਅਕਤੀ ਪ੍ਰਬੰਧਿਤ ਆਈਸੋਲੇਸ਼ਨ ਵਿੱਚ ਹੈ। ਨਿਊਜ਼ੀਲੈਂਡ ਵਿੱਚ ਹੁਣ ਲਾਗ ਦੇ 28 ਕਿਰਿਆਸ਼ੀਲ ਕੇਸ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ ਨਾਲ ਸੰਕਰਮਿਤ ਨਵੀਨਤਮ ਵਿਅਕਤੀ 25 ਜੂਨ ਨੂੰ ਕੰਬੋਡੀਆ ਤੋਂ ਦੇਸ਼ ਪਹੁੰਚਿਆ ਸੀ। ਉਸ ਦੀ ਤੀਜੇ ਦਿਨ ਟੈਸਟ ਰਿਪੋਰਟ ਸਕਾਰਾਤਮਕ ਆਈ ਸੀ।
ਇਸ ਤੋਂ ਇਲਾਵਾ ਹੁਣ ਤੱਕ, 2,673 ਲੋਕਾਂ ਦੀ ਪਛਾਣ ਵੀ ਕੀਤੀ ਜਾਂ ਚੁੱਕੀ ਹੈ ਜ਼ੋ ਆਸਟ੍ਰੇਲੀਆਈ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ, ਜੋ 19-21 ਜੂਨ ਦੇ ਵਿਚਕਾਰ ਵੈਲਿੰਗਟਨ ਆਇਆ ਸੀ। ਮੰਤਰਾਲੇ ਨੇ ਕਿਹਾ ਕਿ 2,583 ਜਾਂ 97 ਫੀਸਦੀ ਲੋਕਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਅਤੇ ਕੱਲ੍ਹ 78 ਨਕਾਰਾਤਮਕ ਟੈਸਟ ਦੇ ਨਤੀਜਿਆਂ ਵਿੱਚ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਬਾਕੀ ਰਹਿੰਦੇ ਸੰਪਰਕਾਂ ਦਾ ਸੰਪਰਕ ਟਰੇਸਿੰਗ ਟੀਮਾਂ ਦੁਆਰਾ ਸਰਗਰਮੀ ਨਾਲ ਪਤਾ ਕੀਤਾ ਜਾ ਰਿਹਾ ਹੈ।