IPL 2022: ਰਵਿੰਦਰ ਜਡੇਜਾ ਨੇ ਵੱਡਾ ਫੈਸਲਾ ਲੈਂਦੇ ਹੋਏ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਛੱਡ ਦਿੱਤੀ ਹੈ ਅਤੇ ਧੋਨੀ (ਐੱਮ. ਐੱਸ. ਧੋਨੀ) ਨੂੰ ਕਪਤਾਨੀ ਦੇ ਅਹੁਦੇ ‘ਤੇ ਵਾਪਿਸ ਆਉਣ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਮਾਹੀ ਨੇ ਜਡੇਜਾ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਫਿਰ ਤੋਂ ਕਪਤਾਨੀ ਦਾ ਅਹੁਦਾ ਸਵੀਕਾਰ ਕਰ ਲਿਆ ਹੈ। ਯਾਨੀ ਇੱਕ ਵਾਰ ਫਿਰ ਧੋਨੀ CSK ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ IPL ਸ਼ੁਰੂ ਹੋਣ ਤੋਂ ਪਹਿਲਾਂ ਹੀ ਧੋਨੀ ਨੇ ਖੁਦ ਚੇਨਈ ਦੀ ਕਪਤਾਨੀ ਜਡੇਜਾ ਨੂੰ ਸੌਂਪ ਦਿੱਤੀ ਸੀ। ਪਰ ਇਸ ਸੀਜ਼ਨ ਵਿੱਚ ਸੀਐਸਕੇ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਇੰਨਾ ਹੀ ਨਹੀਂ ਜਡੇਜਾ ਦੀ ਬੱਲੇਬਾਜ਼ੀ ਵੀ ਕਾਫੀ ਪ੍ਰਭਾਵਿਤ ਹੋਈ। ਜਡੇਜਾ ਨੇ ਇਹ ਫੈਸਲਾ ਆਪਣੀ ਬੱਲੇਬਾਜ਼ੀ ‘ਤੇ ਧਿਆਨ ਦੇਣ ਲਈ ਲਿਆ ਹੈ। ਧੋਨੀ ਨੇ ਜਡੇਜਾ ਦੀ ਗੱਲ ਮੰਨਦੇ ਹੋਏ ਅਤੇ ਟੀਮ ਦੇ ਹਿੱਤ ‘ਚ CSK ਦੀ ਕਪਤਾਨੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
