[gtranslate]

ਪੁਲਿਸ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 26 ਸਾਲਾਂ ਮਗਰੋਂ ਮੁੜ ਲਾਗੂ ਕੀਤੀ ਇਹ ਪਾਲਿਸੀ

Punjab Governments major decision

ਪੰਜਾਬ ਸਰਕਾਰ ਵੱਲੋਂ ਵੀਰਵਾਰ ਸ਼ਾਮ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਮਾਨ ਸਰਕਾਰ ਨੇ 1996 ਦੀ ਪਾਲਿਸੀ ਨੂੰ ਮੁੜ ਲਾਗੂ ਕਰ ਦਿੱਤਾ ਹੈ, ਇਸ ਨਾਲ ਹੁਣ ਪੰਜਾਬ ਪੁਲਿਸ ਦੀਆਂ ਨਵੀਆਂ ਭਰਤੀਆਂ ਵਿੱਚ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ 2 ਫੀਸਦੀ ਕੋਟਾ ਮਿਲੇਗਾ। ਪਹਿਲਾਂ 1996 ਤੋਂ ਪਹਿਲਾਂ ਇਹ ਪਾਲਿਸੀ ਲਾਗੂ ਸੀ ਪਰ 1996 ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਭਰਤੀਆਂ ਵਿੱਚ ਰਾਖਵਾਂਕਰਨ ਮਿਲਣਾ ਬੰਦ ਹੋ ਗਿਆ ਸੀ। ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਜਿਸ ਵਿੱਚ ਕਿਹਾ ਹੈ ਕਿ ਨਵੀਂਆਂ ਭਰਤੀਆਂ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚਿਆਂ ਨੂੰ 2 ਫੀਸਦੀ ਕੋਟਾ ਮਿਲੇਗਾ।

Leave a Reply

Your email address will not be published. Required fields are marked *