ਜੁਲਾਈ 2025 ਤੱਕ ਦੇਸ਼ ਨੂੰ ਪਲਾਸਟਿਕ ਦੀ ਸਮੱਸਿਆ ਤੋਂ ਮੁਕਤ ਕਰਾਉਣ ਦੇ ਆਪਣੇ ਵਾਅਦੇ ਦੇ ਹਿੱਸੇ ਵਜੋਂ ਨਿਊਜ਼ੀਲੈਂਡ ਸਰਕਾਰ ਅਗਲੇ ਸਾਲ ਦੇ ਅਖੀਰ ਵਿੱਚ ਪਲਾਸਟਿਕ ਦੀਆਂ ਕਈ ਕਿਸਮਾਂ ਨੂੰ ਬੰਦ ਕਰਨ ਜਾਂ ਰਹੀ ਹੈ। ਪੜਾਅਵਾਰ ਖਤਮ ਕੀਤੇ ਜਾਣ ਵਾਲੇ ਪਲਾਸਟਿਕ ਵਿੱਚ ਪੀਵੀਸੀ, ਪੌਲੀਸਟੀਰੀਨ ਉਤਪਾਦ ਸ਼ਾਮਿਲ ਹਨ। ਇੱਕੋ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ, ਜਿਨ੍ਹਾਂ ਵਿੱਚ ਡ੍ਰਿੰਕ stirrers, cotton buds, ਇੱਕੋ ਵਾਰ ਵਰਤੋਂ ਵਿੱਚ ਆਉਣ ਵਾਲੇ produce bags, straws, ਕਟਲਰੀ, ਪਲੇਟਾਂ ਅਤੇ bowls ਅਤੇ ਫਲਾਂ ਦੇ ਲੇਬਲ ਸ਼ਾਮਿਲ ਹਨ, ਇੰਨਾਂ ਚੀਜ਼ਾਂ ਨੂੰ ਵੀ ਪੜਾਅਵਾਰ ਬਾਹਰ ਬੈਨ ਕੀਤਾ ਜਾਵੇਗਾ।
ਇਹ ਫੈਸਲਾ ਸਾਲ 2019 ਵਿੱਚ ਸਿੰਗਲ-ਵਰਤੋਂ ਪਲਾਸਟਿਕ ਬੈਗਾਂ ‘ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਕਦਮ ਅਨੁਸਾਰ ਹੈ। ਵਾਤਾਵਰਣ ਮੰਤਰੀ ਡੇਵਿਡ ਪਾਰਕਰ ਨੇ ਅੱਜ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ, “ਇਸ ਕਿਸਮ ਦੇ ਪਲਾਸਟਿਕ ਅਕਸਰ ਲੈਂਡਫਿੱਲਾਂ ਵਿੱਚ ਰਹਿੰਦ ਖੂੰਹਦ ਸਮੱਗਰੀ ਦੇ ਤੌਰ ‘ਤੇ ਖਤਮ ਹੋ ਜਾਂਦੇ ਹਨ, ਅਤੇ ਸਾਡੀ ਮਿੱਟੀ, ਜਲ ਮਾਰਗਾਂ ਅਤੇ ਸਮੁੰਦਰ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਪਲਾਸਟਿਕ ਦੇ ਕੂੜੇ ਨੂੰ ਘਟਾਉਣ ਨਾਲ ਸਾਡੇ ਵਾਤਾਵਰਣ ਵਿੱਚ ਸੁਧਾਰ ਹੋਏਗਾ ਅਤੇ ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਅਸੀਂ ਆਪਣੇ ਸਵੱਛ ਜੀਵਨ ਬਣਾਈ ਰੱਖੀਏ।”
ਵਾਤਾਵਰਣ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਯੋਜਨਾ ਤਹਿਤ 2022 ਦੇ ਅੰਤ ਤੱਕ ਪੀਵੀਸੀ ਮੀਟ ਪੈਕਿੰਗ ਟਰੇਅ, ਪੌਲੀਸਟੀਰੀਨ ਟੇਕਅਵੇ ਪੈਕਜਿੰਗ ਅਤੇ ਸਿਰਫ ਇੱਕ ਵਾਰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਉਤਪਾਦਾਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਵੇਗਾ। 2025 ਤੱਕ ਬਾਕੀ ਰਹਿੰਦੇ ਪੀਵੀਸੀ ਤੇ ਪੌਲੀਸਟੀਰੀਨ ਫੂਡ ਪੈਕੇਜਿੰਗ ਉਤਪਾਦ ਵੀ ਬੰਦ ਕਰ ਦਿੱਤੇ ਜਾਣਗੇ।