ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਇੱਕ ਹੋਰ ਵਿਸ਼ੇਸ ਉਪਰਾਲਾ ਕਰਦਿਆਂ ਐਤਵਾਰ ਨੂੰ ਸਿੱਖ ਵਿਰਾਸਤ ਸਕੂਲ ਟਾਕਨੀਨੀ ਦੇ ਵਿਦਿਆਰਥੀਆਂ ਲਈ Hoyts ਸਿਲਵੀਆ ਪਾਰਕ ਵਿਖੇ 4 ਵੱਖ-ਵੱਖ ਫਿਲਮਾਂ ਦਾ ਆਯੋਜਨ ਕੀਤਾ ਸੀ। ਇਸੇ ਤਹਿਤ ਬੱਚਿਆਂ ਦੇ ਲਈ ਇਸ ਦਿਨ ਨੂੰ ਇੱਕ ਵੱਡਾ ਅਤੇ ਮਜ਼ੇਦਾਰ ਦਿਨ ਬਣਾਉਣ ਦੀ ਕੋਸ਼ਿਸ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋ ਕੀਤੀ ਗਈ ਸੀ। ਕਿਉਂਕ ਐਤਵਾਰ ਨੂੰ ਪਹਿਲੀ ਵਾਰ 700 ਤੋਂ ਵਧੇਰੇ ਸਿੱਖ ਵਿਰਾਸਤੀ ਸਕੂਲ ਦੇ ਬੱਚਿਆਂ, ਸਟਾਫ, ਅਤੇ ਮਾਪਿਆਂ ਨੇ ਇਕੱਠੇ 4 ਫਿਲਮਾਂ ਦਾ ਅਨੰਦ ਲਿਆ।
ਜਿਨ੍ਹਾਂ ਵਿੱਚ Fast & Furious, ਪੀਟਰ ਰੈਬਿਟ, ਟੌਮ ਅਤੇ ਜੈਰੀ ਅਤੇ King veds Godzilla ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਹਰੇਕ ਲਈ ਮੁਫਤ ਪੌਪਕੌਰਨ ਅਤੇ ਡ੍ਰਿੰਕ ਕੇਕ ‘ਤੇ ਚੈਰੀ ਦਾ ਪ੍ਰਬੰਧ ਸੀ। ਇਸ ਮੌਕੇ ਸਿਲਵੀਆ ਪਾਰਕ ਮਾਲ ਰੰਗ-ਬਿਰੰਗੀਆਂ ਪੱਗਾਂ ਨਾਲ ਭਰਿਆ ਹੋਇਆ ਸੀ। ਸੁਪਰੀਮ ਸਿੱਖ ਸੁਸਾਇਟੀ, ਅਧਿਆਪਕਾਂ ਅਤੇ ਵਲੰਟੀਅਰਾਂ ਲਈ ਇਹ ਪ੍ਰੋਗਰਾਮ ਇੱਕ ਹੋਰ ਵੱਡਾ ਟੀਚਾ ਪ੍ਰਾਪਤ ਕਰਨ ਵਾਂਗ ਹੈ। ਐਤਵਾਰ ਬੱਚਿਆਂ ਲਈ ਇੱਕ ਵੱਡਾ ਅਤੇ ਮਜ਼ੇਦਾਰ ਦਿਨ ਸਾਬਿਤ ਹੋਇਆ ਹੈ। ਇਸ ਮੌਕੇ ਬੱਚਿਆਂ ਵਿੱਚ ਵੀ ਕਾਫ਼ੀ ਖੁਸ਼ੀ ਪਾਈ ਜਾ ਰਹੀ ਸੀ। ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਦਾ ਹੋਣਾ ਵੀ ਬਹੁਤ ਜਰੂਰੀ ਹੈ ਤਾਂ ਜੋ ਬੱਚਿਆਂ ਦਾ ਸਰਵ ਪੱਖੀ ਵਿਕਾਸ ਹੁੰਦਾ ਰਹੇ।