ਸਟਾਰਰ ਫਿਲਮ ਜਰਸੀ ਨੇ ਆਪਣੇ ਪਹਿਲੇ ਵੀਕੈਂਡ ‘ਚ 14 ਕਰੋੜ ਰੁਪਏ ਤੋਂ ਘੱਟ ਦੀ ਕਮਾਈ ਕੀਤੀ ਹੈ। ਫਿਲਮ ਦੇ ਪੈਮਾਨੇ ‘ਤੇ ਵਿਚਾਰ ਕਰੀਏ ਤਾਂ ਇਹ ਇੱਕ ਵਧੀਆ ਨੰਬਰ ਹੈ, ਪਰ ਜਰਸੀ ਨੂੰ ਕੰਨੜ ਫਿਲਮ ‘ਕੇਜੀਐਫ: ਚੈਪਟਰ 2’ ਦੇ ਹਿੰਦੀ ਸੰਸਕਰਣ ਨਾਲ ਵੱਡੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਸ਼-ਸਟਾਰਰ ਨੇ ਇਸ ਵੀਕੈਂਡ ‘ਚ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ, ਤੁਹਾਨੂੰ ਦੱਸ ਦੇਈਏ ਕਿ ਇਹ ਇਸ ਦਾ ਦੂਜਾ ਵੀਕੈਂਡ ਹੈ। ਸ਼ਾਹਿਦ ਦੀ ਜਰਸੀ ਨੇ ਰਿਲੀਜ਼ ਤੋਂ ਬਾਅਦ ਪਹਿਲੇ ਐਤਵਾਰ ਨੂੰ ਕੁੱਲ 5.2 ਕਰੋੜ ਦਾ ਕਾਰੋਬਾਰ ਕੀਤਾ। ਜਿਸ ਤੋਂ ਬਾਅਦ ਫਿਲਮ ਨੇ ਆਪਣੇ ਪਹਿਲੇ ਵੀਕੈਂਡ ‘ਚ ਕੁੱਲ 14 ਕਰੋੜ ਦਾ ਕਾਰੋਬਾਰ ਕੀਤਾ।
ਇੱਕ ਰਿਪੋਰਟ ਮੁਤਾਬਿਕ, ”ਫਿਲਮ ਜ਼ਿਆਦਾ ਕਮਾਈ ਨਹੀਂ ਕਰ ਸਕੀ, ਭਾਵੇਂ ਮਹਾਰਾਸ਼ਟਰ ਹੋਵੇ, ਗੁਜਰਾਤ ਹੋਵੇ ਜਾਂ MP। ਸਭ ਤੋਂ ਵਧੀਆ ਕੁਲੈਕਸ਼ਨ ਐਨਸੀਆਰ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹੋਇਆ। ਹਾਲਾਂਕਿ ਇਸ ਦਾ ਕਾਰਨ KGF 2 ਨਹੀਂ ਬਲਕਿ ਫਿਲਮ ਦਾ ਪਲਾਟ ਹੈ।” ਇਸਦੇ ਮੁਕਾਬਲੇ, KGF 2 ਦੇ ਹਿੰਦੀ ਸੰਸਕਰਣ ਲਈ ਇਹ ਇੱਕ ਹੋਰ ਬੰਪਰ ਵੀਕੈਂਡ ਸਾਬਿਤ ਹੋਇਆ।