ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ (ਡੀਸੀ) ਅੱਜ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ (ਆਰਆਰ) ਨਾਲ ਭਿੜੇਗੀ। ਇਸ ਟੂਰਨਾਮੈਂਟ ਵਿੱਚ ਦੋਵੇਂ ਟੀਮਾਂ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ ਅਤੇ ਟੂਰਨਾਮੈਂਟ ਵਿਚਕਾਰ ਦੋਵਾਂ ਨੂੰ ਕੁੱਝ ਮੈਚ ਗਵਾਉਣੇ ਪਏ। ਪਰ ਆਖਰੀ ਮੈਚ ‘ਚ ਇੱਕ ਵਾਰ ਫਿਰ ਦੋਵਾਂ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਨਾਲ ਮੈਚ ਜਿੱਤ ਕੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਅੱਜ ਦੇ ਮੈਚ ‘ਚ ਕਈ ਖਿਡਾਰੀਆਂ ਵਿਚਾਲੇ ਆਪਸੀ ਜੰਗ ਦੇਖਣ ਨੂੰ ਮਿਲੇਗੀ।
ਦਿੱਲੀ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਸ਼ਾਨਦਾਰ ਲੈਅ ‘ਚ ਨਜ਼ਰ ਆ ਰਹੇ ਹਨ। ਉੱਥੇ ਹੀ ਰਾਜਸਥਾਨ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਇਸ ਮੈਚ ‘ਚ ਵਾਰਨਰ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਨਗੇ। ਹੁਣ ਤੱਕ ਵਾਰਨਰ ਅਤੇ ਟ੍ਰੇਂਟ ਬੋਲਟ 4 ਮੈਚਾਂ ‘ਚ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿਸ ‘ਚ ਉਨ੍ਹਾਂ ਨੇ ਸਿਰਫ 23 ਦੌੜਾਂ ਬਣਾਈਆਂ ਹਨ। ਜਿੱਥੋਂ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਸਵਾਲ ਹੈ, ਵਾਰਨਰ ਦਾ ਰਿਕਾਰਡ ਬੋਲਟ ਦੇ ਖਿਲਾਫ ਚੰਗਾ ਨਹੀਂ ਹੈ।