[gtranslate]

ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ ਹੋਏ ਸੁਨੀਲ ਜਾਖੜ, ਵਿਵਾਦਤ ਬਿਆਨ ’ਤੇ ਦਲਿਤ ਭਾਈਚਾਰੇ ਤੋਂ ਮੰਗੀ ਮੁਆਫ਼ੀ

sunil jakhar clear up after

ਦਲਿਤ ਭਾਈਚਾਰੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਵਾਰਾਣਸੀ ਦੇ ਸੀਰ ਗੋਵਰਧਨ ਇਲਾਕੇ ਵਿੱਚ ਸਥਿਤ ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ਮੰਦਰ ਵਿੱਚ ਮੱਥਾ ਟੇਕਿਆ ਤੇ ਉਨ੍ਹਾਂ ਆਪਣੇ ਵੱਲੋਂ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗੀ। ਇੱਥੇ ਪਹੁੰਚ ਕੇ ਜਾਖੜ ਨੇ ਟਰੱਸਟ ਅਤੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਉਹਨਾਂ ਨੇ ਰਵਿਦਾਸੀਆ ਸਮਾਜ ਲਈ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਹੈ। ਜਿਸ ਦੇ ਸਬੰਧ ‘ਚ ਉਹਨਾਂ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਜਾਖੜ ਨੇ ਕਿਹਾ ਕਿ ਮੈਂ ਕਦੇ ਵੀ ਦਲਿਤ ਸਮਾਜ ਵਿਰੁੱਧ ਕੋਈ ਇਤਰਾਜ਼ਯੋਗ ਭਾਸ਼ਾ ਨਹੀਂ ਵਰਤੀ। ਜੇਕਰ ਮੇਰੇ ਕਿਸੇ ਵੀ ਸ਼ਬਦ ਨਾਲ ਸਮਾਜ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਸੰਤਾਂ ਦੇ ਦਰਬਾਰ ਵਿਚ ਮੱਥਾ ਟੇਕਣ ਆਇਆ ਹਾਂ। ਸੁਨੀਲ ਜਾਖੜ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਉਹਨਾਂ ਨੂੰ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ‘ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਾਖੜ ਨੇ ਕਿਹਾ ਕਿ ਸਾਡਾ ਇਸ ਸਮਾਜ ਨਾਲ ਪਹਿਲਾਂ ਵੀ ਰਿਸ਼ਤਾ ਅਤੇ ਭਾਈਚਾਰਾ ਸੀ ਅਤੇ ਅੱਗੇ ਵੀ ਰਹੇਗਾ।

Likes:
0 0
Views:
230
Article Categories:
India News

Leave a Reply

Your email address will not be published. Required fields are marked *