ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਪੰਜਾਬ ਆਪਣੇ ਪਿੰਡ ਗਈ ਸੀ ਜਿੱਥੇ ਉਸਨੇ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ। ਪੰਜਾਬੀ ਅਦਾਕਾਰਾ, ਬਿੱਗ ਬੌਸ 13 ਵਿੱਚ ਵੀ ਫਾਈਨਲਿਸਟ ਸੀ, ਹੁਣ ਆਪਣੇ ਯੂਟਿਊਬ ਚੈਨਲ ‘ਤੇ ਇੱਕ ਬਲੋਗ ਸਾਂਝਾ ਕੀਤਾ ਹੈ। ਜਿਸ ਵਿੱਚ ਸ਼ਹਿਨਾਜ਼ ਪਿੰਡ ਦੇ ਹੋਰ ਬੱਚਿਆਂ ਨਾਲ ਸਾਈਕਲ ਚਲਾਉਂਦੀ ਹੋਈ ਉਨ੍ਹਾਂ ਨੂੰ ਕੁਲਫੀਆਂ ਵੇਚਦੀ ਅਤੇ ਆਪਣੇ ਪਰਵਾਰਿਕ ਮੈਂਬਰਾਂ ਨਾਲ ਗਿੱਧਾ ਪਾਉਂਦੀ ਦਿਖਾਈ ਦੇ ਰਹੀ ਹੈ।
ਵੀਡੀਓ ਨੂੰ ‘ਐਸਾ ਦੇਸ਼ ਹੈ ਮੇਰਾ… #ApnaPind’ ਸਿਰਲੇਖ ਦਿੱਤਾ ਗਿਆ ਹੈ। ਵਰਣਨ ਵਿੱਚ ਲਿਖਿਆ ਹੈ, “ਮੈਂ ਹਾਲ ਹੀ ਵਿੱਚ ਤੁਹਾਡੇ ਸਾਰਿਆਂ ਨਾਲ ਪੰਜਾਬ ਦੇ ਆਪਣੇ ਸੁੰਦਰ ਸ਼ਹਿਰ ਦੀ ਇੱਕ ਝਲਕ ਸਾਂਝੀ ਕਰਨ ਲਈ ਆਪਣੇ ਜੱਦੀ ਨਗਰ ਗਈ ਸੀ।”