ਪੰਜਾਬ ‘ਚ ਕਣਕ ਦੀ ਵਢਾਈ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦੌਰਾਨ ਕਈ ਥਾਵਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਬੁੱਧਵਾਰ ਨੂੰ ਸੰਗਰੂਰ ਦੇ ਖੇਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਾਰਜ ਫਾਇਰ ਬ੍ਰਿਗੇਡ ਲੈ ਕੇ ਪਹੁੰਚੀ। ਦਰਅਸਲ ਭਵਾਨੀਗੜ੍ਹ ਨੇੜਲੇ ਕੁੱਝ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਜਿਸ ‘ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਸਮਰਥਕਾਂ ਨੇ ਮਿਲ ਕੇ ਕਾਬੂ ਪਾਇਆ।
ਭਵਾਨੀਗੜ੍ਹ ਦੇ ਨੇੜਲੇ ਕੁਝ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆ ਹੀ ਤੁਰੰਤ ਸਾਰੇ ਪ੍ਰੋਗਰਾਮ ਰੱਦ ਕਰਦਿਆਂ ਫਾਇਰ ਬਿਗ੍ਰੇਡ ਅਤੇ ਸਾਥੀਆਂ ਨਾਲ ਪਹੁੰਚਕੇ ਅੱਗ ਤੇ ਕਾਬੂ ਪਾਇਆ,ਸਮੇਂ ਸਿਰ ਅੱਗ ਤੇ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਤੋਂ ਟਲਿਆ।
ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ….
-ਨਰਿੰਦਰ ਕੌਰ ਭਰਾਜ pic.twitter.com/jgVWNEEOEz— Narinder Kaur Bharaj (ਨਰਿੰਦਰ ਕੌਰ ਭਰਾਜ) (@NarinderKaurAAP) April 20, 2022
ਵਿਧਾਇਕ ਨਰਿੰਦਰ ਭਾਰਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਤੁਰੰਤ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਮੌਕੇ ‘ਤੇ ਪਹੁੰਚੇ। ਹਾਲਾਂਕਿ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਕਿ ਇੱਥੇ ਕਣਕ ਦੀ ਫ਼ਸਲ ਵੱਢੀ ਗਈ ਸੀ।