[gtranslate]

‘ਮੈਨੂੰ ਲੱਗਦੈ ਪੰਜਾਬ ਨੇ ਗੂੰਗੇ-ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ’, SYL ਮੁੱਦੇ ‘ਤੇ ਧਰਮਵੀਰ ਗਾਂਧੀ ਨੇ ਘੇਰੀ ਪੰਜਾਬ ਸਰਕਾਰ

dr dharamvir gandhi on syl issue

ਪੰਜਾਬ ਤੇ ਹਰਿਆਣਾ ਵਿਚਾਲੇ ਇੱਕ ਵਾਰ ਫਿਰ ਐਸਵਾਈਐਲ ਨਹਿਰ ਦਾ ਮੁੱਦਾ ਭਖ ਗਿਆ ਹੈ। ਦੋਵਾਂ ਸੂਬਿਆਂ ਦੇ ਆਗੂ ਇਸ ਬਾਰੇ ਇੱਕ-ਦੂਜੇ ਨੂੰ ਘੇਰ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ MP ਸੁਸ਼ੀਲ ਗੁਪਤਾ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਬਾਰੇ ਕੀਤੇ ਦਾਅਵੇ ਪਿੱਛੋਂ ਮਾਮਲਾ ਹੋਰ ਗਰਮਾ ਗਿਆ ਹੈ। ਹੁਣ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਤੇ ਲਿਖਿਆ – ਮੈਨੂੰ ਲਗਦਾ ਪੰਜਾਬ ਨੇ ਗੂੰਗੇ ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ ਹੈ। ਸੁਸ਼ੀਲ ਗੁਪਤਾ ਦੇ ਪੰਜਾਬ ਵਿਰੋਧੀ SYL ਦੇ ਬਿਆਨ ਉਤੇ ਨਾ ਆਪ ਦੇ 92 ਵਿਧਾਇਕਾਂ ਵਿਚੋਂ ਕੋਈ ਬੋਲਿਆ ਤੇ ਨਾ 5 ਨਵੇਂ ਰਾਜ ਸਭਾ ਮੈਂਬਰਾਂ ਵਿਚੋਂ। ਜੇ ਅੱਜ ਮੂਸੇਵਾਲਾ ਗਾਣਾ ਕੱਢ ਦਵੇ ਤਾਂ ਇਹ ਜਰੂਰ ਬੋਲਣਗੇ। ਮੁੱਖ ਮੰਤਰੀ ਮਾਨ ਅੱਜ ਹੀ SYL ਉਤੇ ਆਪਣਾ ਸਟੈਂਡ ਸਪੱਸ਼ਟ ਕਰਨ।’

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਹਰਿਆਣਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਜੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 2025 ਵਿੱਚ SYL ਦਾ ਪਾਣੀ ਹਰਿਆਣਾ ਦੇ ਹਰ ਪਿੰਡ ਵਿੱਚ ਪਹੁੰਚ ਜਾਵੇਗਾ। ਇਹ ਸਾਡੀ ਗਾਰੰਟੀ ਹੈ।

Leave a Reply

Your email address will not be published. Required fields are marked *