IPL 2022 ਦਾ 31ਵਾਂ ਮੈਚ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਜਿੱਤ ਦੇ ਰੱਥ ‘ਤੇ ਸਵਾਰ ਹਨ। ਪਿਛਲੇ ਮੈਚ ਵਿੱਚ, ਕੇਐਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਨੇ ਮੁੰਬਈ ਇੰਡੀਅਨਜ਼ ਨੂੰ ਹਰਾਇਆ, ਜਦੋਂ ਕਿ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਆਰਸੀਬੀ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ ਹੈ। ਦੋਵਾਂ ਦੇ 6 ਮੈਚਾਂ ‘ਚ 8 ਅੰਕ ਹਨ ਅਤੇ ਅੱਜ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰਨਗੀਆਂ।
