ਆਏ ਦਿਨ ਕੋਈ ਨਾ ਕੋਈ ਕਾਰਨ ਕਰਕੇ ਅਦਾਕਾਰ ਅਤੇ ਗਾਇਕ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ, ਇਸੇ ਤਰ੍ਹਾਂ ਦੀ ਤਾਜ਼ਾ ਮਾਮਲਾ ਪੰਜਾਬੀ ਗਾਇਕ ਦਲਜੀਤ ਦੁਸਾਂਝ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ 17 ਅਪ੍ਰੈਲ ਨੂੰ ਜਲੰਧਰ ਫਗਵਾੜਾ ਹਾਈਵੇਅ ‘ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦਿਲਜੀਤ ਦੁਸਾਂਝ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ।
ਦੱਸ ਦਈਏ ਕਿ ਫਗਵਾੜਾ ਪੁਲਿਸ ਨੇ ਸ਼ੋਅ ਕਰਵਾਉਣ ਵਾਲੀ ਕੰਪਨੀ ਅਤੇ ਚੌਪਰ ਰਾਹੀਂ ਗਾਇਕ ਦਿਲਜੀਤ ਦੁਸਾਂਝ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹੁੰਚਣ ਵਾਲੇ ਪਾਇਲਟ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਪ੍ਰੋਗਰਾਮ ਕੰਪਨੀ ਕੰਪਨੀ ਵਲੋਂ ਪ੍ਰੋਗਰਾਮ ਦੇ ਤੈਅ ਸਮੇਂ ਦੀ ਲਈ ਗਈ ਮਨਜ਼ੂਰੀ ਨਾਲੋਂ 1 ਘੰਟਾ ਵੱਧ ਚੱਲਿਆ ਸੀ। ਇਸ ਦੌਰਾਨ ਦਿਲਜੀਤ ਦੁਸਾਂਝ ਨੇ ਹੈਲੀਕਾਪਟਰ ਰਾਹੀਂ ਉਥੇ ਪਹੁੰਚਣਾ ਸੀ ਤੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ਦੀ ਥਾਂ ‘ਤੇ ਕਿਸੇ ਹੋਰ ਥਾਂ ਚੌਪਰ ਉਤਾਰਿਆ, ਜਦਕਿ ਐੱਸ.ਡੀ.ਐੱਮ. ਫਗਵਾੜਾ ਵਲੋਂ ਦੂਜੀ ਥਾਂ ਦੀ ਮਨਜ਼ੂਰੀ ਲਈ ਗਈ ਸੀ।