ਪਿਛਲੇ ਮਹੀਨੇ ਆਕਲੈਂਡ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਵੱਲੋਂ ਇੱਕ 18 ਸਾਲਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ 11 ਮਾਰਚ ਨੂੰ ਸੈਂਡਰਿੰਗਮ ਆਰਡੀ ਐਕਸਟੈਂਸ਼ਨ ‘ਤੇ ਹੋਈ ਗੋਲੀਬਾਰੀ ਦੇ ਸਬੰਧ ਇਸ ਵਿਅਕਤੀ ਦੀ ਤਸਵੀਰ ਜਾਰੀ ਕੀਤੇ ਹੈ ਜਿਸ ਵਿੱਚ 7 ਲੋਕ ਜ਼ਖਮੀ ਹੋਏ ਸਨ। ਪੁਲਿਸ ਵੱਲੋਂ ਲੱਭੇ ਜਾ ਰਹੇ ਇਸ ਵਿਅਕਤੀ ਦਾ ਨਾਮ ਫਿਲਿਪ ਮਾਹੇ ਉਰਫ ਰੋਨੀ ਸੀਫੋ ਦੱਸਿਆ ਜਾ ਰਿਹਾ ਹੈ ਜੋ ਆਕਲੈਂਡ ਵਿੱਚ ਖਾਸ ਤੌਰ ‘ਤੇ ਪੂਰਬੀ ਆਕਲੈਂਡ ਵਿੱਚ ਸਬੰਧ ਰੱਖਦਾ ਹੈ।
ਪੁਲਿਸ ਨੇ ਅੱਗੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਸੇਫੋ ਦੇ ਟਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਹ 105 ‘ਤੇ ਕਾਲ ਕਰ ਓਪਰੇਸ਼ਨ ਗ੍ਰੀਜ਼ਲੀ ਦਾ ਹਵਾਲਾ ਦੇ ਜਾਣਕਾਰੀ ਦੇ ਸਕਦਾ ਹੈ।