ਵੈਲਿੰਗਟਨ ਵਿੱਚ ਅਗਲੇ 48 ਘੰਟਿਆਂ ਲਈ Covid ਅਲਰਟ Level 2 ਦੇ ਨਿਯਮਾਂ ਨੂੰ ਵਧਾ ਦਿੱਤਾ ਗਿਆ ਹੈ, ਇਸ ਤੋਂ ਪਹਿਲ ਜਾਰੀ ਕੀਤੇ ਗਏ ਆਦੇਸ਼ਾ ਦੇ ਅਨੁਸਾਰ ਇਹ ਨਿਯਮ ਐਤਵਾਰ ਰਾਤ 11:59 ਵਜੇ ਤੱਕ ਲਾਗੂ ਕੀਤੇ ਗਏ ਸਨ। ਪਰ ਹੁਣ ਇੰਨਾਂ ਨਿਯਮਾਂ ਨੂੰ ਅਗਲੇ 48 ਘੰਟਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਹ ਜਾਣਕਰੀ ਕੋਵਿਡ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਵੱਲੋ ਸਾਂਝੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਕੋਵਿਡ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਅੱਜ ਨਿਊਜ਼ੀਲੈਂਡ ਵਿੱਚ ਕੋਈ ਕੋਵਿਡ -19 ਕਮਿਉਨਿਟੀ ਕੇਸ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ Masterton ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪੂਰੀ ਤਰ੍ਹਾਂ vaccinated ਹੈ। ਇੱਕ vaccinated ਸਿਹਤ ਕਰਮਚਾਰੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹ ਵਿਅਕਤੀ ਪਿਛਲੇ ਹਫ਼ਤੇ ਵੈਲਿੰਗਟਨ ਖੇਤਰ ਵਿੱਚ ਸੀ, ਪਰ ਉਸ ਨੇ ਕਿਸੇ ਖਾਸ ਥਾਂ ਦਾ ਦੌਰਾ ਨਹੀਂ ਕੀਤਾ ਸੀ। ਹਿਪਕਿਨਸ ਨੇ ਕਿਹਾ ਕਿ ਟੈਸਟ ਦੇ ਨਤੀਜਿਆਂ ਦੇ ਅਧਾਰ ਤੇ ਇਹ ਸੰਭਵ ਹੋ ਸਕਦਾ ਹੈ ਕਿ Covid ਅਲਰਟ Level ਪੱਧਰ ਮੰਗਲਵਾਰ ਨੂੰ ਅੱਧੀ ਰਾਤ ਨੂੰ ਹੇਠਾਂ ਜਾਵੇਗਾ।