ਸੋਮਵਾਰ ਸਵੇਰੇ ਕਿਸੇ ਵੱਲੋਂ ਪੰਜਾਬ ਕਾਂਗਰਸ ਦੇ ਅਧਿਕਾਰਿਤ ਟਵਿਟਰ ਹੈਂਡਲ ਹੈਕ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਕਿਸ ਨੇ ਅਤੇ ਕਿਸ ਮਕਸਦ ਨਾਲ ਹੈਕ ਕੀਤਾ ਹੈ, ਇਹ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਹ ਉਲੰਘਣਾ ਉਦੋਂ ਸਾਹਮਣੇ ਆਈ ਜਦੋਂ ਕੁਝ ਅਣਪਛਾਤੇ ਹੈਕਰਾਂ ਨੇ ਪੰਜਾਬ ਕਾਂਗਰਸ ਦੇ ਟਵਿੱਟਰ ਅਕਾਉਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਦੁਨੀਆ ਭਰ ਵਿੱਚ ਕਈ ਅਣਪਛਾਤੇ ਲੋਕਾਂ ਨੂੰ ਟੈਗ ਕਰਨ ਵਾਲੇ ਅਪ੍ਰਸੰਗਿਕ ਟਵੀਟਸ ਦਾ ਇੱਕ ਲੰਬਾ ਥ੍ਰੈਡ ਸਾਂਝਾ ਕੀਤਾ। ਹੈਕਰ ਨੇ ਖਾਤੇ ਲਈ ਪ੍ਰੋਫਾਈਲ ਫੋਟੋ ਦੇ ਤੌਰ ‘ਤੇ ਕਾਰਟੂਨਿਸਟ ਦੀ ਤਸਵੀਰ ਦੀ ਵਰਤੋਂ ਵੀ ਕੀਤੀ।
ਹੈਕਰਾਂ ਨੇ ਪੰਜਾਬ ਕਾਂਗਰਸ ਦੇ ਟਵੀਟ ਅਕਾਊਂਟ ਤੋਂ ਪ੍ਰੋਫਾਈਲ ਤਸਵੀਰ ਨੂੰ ਹਟਾ ਦਿੱਤਾ ਤੇ ਇਕ ਟਵੀਟ ਪੋਸਟ ਕੀਤਾ ਜਿਸ ਵਿੱਚ ਲਿਖਿਆ ਹੈ, “ਬੀਨਜ਼ ਆਫਿਸ਼ੀਅਲ ਕੁਲੈਕਸ਼ਨ (Beans Official Collection) ਦੇ ਖੁੱਲ੍ਹਣ ਦੇ ਜਸ਼ਨ ‘ਚ ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ‘ਚ ਸਾਰੇ ਸਰਗਰਮ NFT ਵਪਾਰੀਆਂ ਲਈ ਇਕ ਏਅਰਡ੍ਰੌਪ ਖੋਲ੍ਹਿਆ ਹੈ! ਕਲੇਮ ਯੂਅਰ ਬੀਨਜ਼।” ਹਾਲਾਂਕਿ ਹੁਣ ਇਸ ਟਵਿਟਰ ਹੈਂਡਲ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਵਰਤਮਾਨ ਵਿੱਚ, @INCPunjab ਉਪਭੋਗਤਾ ਨਾਮ ਵਾਲੇ ਟਵਿੱਟਰ ਹੈਂਡਲ ਦੇ ਲਗਭਗ 184.9K ਫਾਲੋਅਰਜ਼ ਹਨ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਮੌਸਮ ਵਿਭਾਗ (IMD) ਦਾ ਟਵਿਟਰ ਹੈਂਡਲ ਹੈਕ ਕੀਤਾ ਗਿਆ ਸੀ। ਇਸ ਦੇ ਨਾਲ ਹੀ ਐਤਵਾਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਅਧਿਕਾਰਤ ਟਵਿਟਰ ਅੱਜ ਹੈਕ ਹੋਣ ਤੋਂ ਬਾਅਦ ਬਹਾਲ ਕਰ ਦਿੱਤਾ ਗਿਆh