ਹੈਮਿਲਟਨ ਸੈਕੰਡਰੀ ਸਕੂਲ ਵਿੱਚ ਹੋਈ ਲੜਾਈ ਵਿੱਚ ਚਾਕੂ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਸੇਂਟ ਪੌਲਜ਼ ਕਾਲਜੀਏਟ ਸਕੂਲ ਦੇ ਬਾਹਰ ਚਾਰਟਵੇਲ ਵਿੱਚ ਇੱਕ ਘਟਨਾ ਲਈ ਬੁਲਾਇਆ ਗਿਆ ਸੀ, ਜਿੱਥੇ ਇੱਕ ਵਿਅਕਤੀ ‘ਤੇ ਗੰਭੀਰ ਰੂਪ ਵਿੱਚ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਇੱਕ ਬਿਆਨ ‘ਚ ਦੱਸਿਆ ਕਿ ਵਿਅਕਤੀਆਂ ਨੂੰ ਚਾਕੂ ਮਾਰ ਕਿ ਜਖਮੀ ਕੀਤਾ ਗਿਆ ਹੈ।
ਸੇਂਟ ਪਾਲ ਦੇ ਹੈੱਡਮਾਸਟਰ, ਬੈਨ ਸਕੀਨ ਨੇ ਆਪਣੇ ਬਿਆਨ ‘ਚ ਕਿਹਾ ਕਿ, “ਸਾਰੇ ਵਿਦਿਆਰਥੀ ਅਤੇ ਸਟਾਫ ਸੁਰੱਖਿਅਤ ਹੈ।” ਫਿਲਹਾਲ ਸਕੂਲ ‘ਚ ਦੁਪਹਿਰ 3.30 ਵਜੇ ਮਗਰੋਂ ਥੋੜ੍ਹੇ ਸਮੇਂ ਲਈ ਲੌਕਡਾਊਨ ਲਗਾ ਦਿੱਤਾ ਗਿਆ ਹੈ। ਉੱਥੇ ਹੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।