IPL ਦੇ 15ਵੇਂ ਸੀਜ਼ਨ ‘ਚ ਅੱਜ ਲਖਨਊ ਸੁਪਰ ਜਾਇੰਟਸ (LSG) ਅਤੇ ਦਿੱਲੀ ਕੈਪੀਟਲਸ (DC) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਸ਼ਾਮ 7:30 ਵਜੇ ਤੋਂ ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡਿਆ ਜਾਵੇਗਾ। ਇਕ ਪਾਸੇ ਦਿੱਲੀ ਕੈਪੀਟਲਸ ਦੀ ਕਮਾਨ ਰਿਸ਼ਭ ਪੰਤ ਦੇ ਹੱਥਾਂ ‘ਚ ਹੈ ਤਾਂ ਦੂਜੇ ਪਾਸੇ ਲਖਨਊ ਦੀ ਅਗਵਾਈ ਕੇਐੱਲ ਰਾਹੁਲ ਕਰ ਰਹੇ ਹਨ। ਇਸ ਮੈਚ ‘ਚ ਦੋਵਾਂ ਨੌਜਵਾਨ ਕਪਤਾਨਾਂ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਲਖਨਊ ਦੀ ਟੀਮ ਪਹਿਲੀ ਵਾਰ ਆਈਪੀਐਲ ਨਾਲ ਜੁੜੀ ਹੈ ਅਤੇ ਉਸ ਦਾ ਟੀਚਾ ਇਹ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚਣਾ ਹੋਵੇਗਾ। ਉਥੇ ਹੀ ਦਿੱਲੀ ਦੀ ਟੀਮ ਜਿੱਤ ਦੀ ਲੀਹ ‘ਤੇ ਪਰਤਣਾ ਚਾਹੇਗੀ।