ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੈ। ਵਿਸ਼ਵ ਵਿੱਚ ਕੋਰੋਨਾ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਸਰਕਾਰਾਂ ਵੱਲੋ ਕਈ ਤਰਾਂ ਦੀਆ ਪਬੰਦੀਆਂ ਵੀ ਲਗਾਈਆਂ ਜਾਂ ਰਹੀਆਂ ਹਨ, ਅਤੇ ਸਭ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਲਈ ਅੱਜ ਅਸੀਂ ਤੁਹਾਨੂੰ ਆਯੁਰਵੈਦ ‘ਚ ਖਾਣ-ਪੀਣ ਨਾਲ ਜੁੜੇ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਖ਼ੁਦ ਨੂੰ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਸਕਦੇ ਹੋ।
ਆਓ ਜਾਣੀਐ ਉਨ੍ਹਾਂ ਨਿਯਮਾਂ ਬਾਰੇ – ਅਜਿਹੇ ਸਮੇਂ ਅਨਾਰ ਤੇ ਮੁਨੱਕੇ ਦਾ ਸੇਵਨ ਕਰਨਾ ਸਿਹਤ ਲਈ ਲਾਭਦਾਇਕ ਹੋਵੇਗਾ ਅਤੇ ਖਾਣੇ ‘ਚ ਲਸਣ, ਅਦਰਕ, ਕਾਲੀ ਮਿਰਚ, ਹੀਂਗ, ਹਲਦੀ ਤੇ ਜ਼ੀਰੇ ਦਾ ਇਸਤੇਮਾਲ ਜ਼ਰੂਰ ਕਰੋ। ਇਹ ਤੁਹਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੋਵੇਗਾ। ਭੋਜਨ ਦੇ ਸਮੇਂ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਤੁਸੀਂ ਚਾਹੋ ਤਾਂ ਕਰੇਲਾ, ਲੌਕੀ, ਤੋਰੀ, ਪਰਵਲ ਆਦਿ ਸ਼ਾਮਿਲ ਕਰ ਸਕਦੇ ਹੋ। ਖਾਣੇ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਜੂਸ ਵੀ ਪੀਣਾ ਸਰੀਰ ਲਈ ਫਾਇਦੇਮੰਦ ਰਹੇਗਾ। ਸਾਡੇ ਸਰੀਰ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰੀਰ ‘ਚ ਪਾਣੀ ਦੀ ਘਾਟ ਨਾ ਹੋ ਸਕੇ। ਅਜਿਹੇ ਵਿੱਚ ਤੁਹਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਕਿ ਤੁਸੀਂ ਡੀ-ਹਾਈਡ੍ਰੇਸ਼ਨ ਤੋਂ ਬੱਚ ਸਕੋ।
ਇਨ੍ਹਾਂ ਤੋਂ ਇਲਾਵਾ ਤੁਸੀਂ ਸਰੀਰ ਦੇ ਇਮਿਊਨ ਸਿਸਟਮ ਨੂੰ ਬਿਹਤਰ ਕਰਨ ਲਈ ਸੁੱਕੇ ਮੇਵੇ ਜਿਵੇਂ ਬਦਾਮ, ਕਿਸਮਿਸ, ਮੁਨੱਕਾ, ਅਖਰੋਟ ਆਦਿ ਦਾ ਸੇਵਨ ਕਰ ਸਕਦੇ ਹੋ। ਇਨ੍ਹੀਂ ਦਿਨੀਂ ਤੁਹਾਨੂੰ ਮਸਾਲੇਦਾਰ, ਤਲੀਆਂ-ਭੁੰਨੀਆਂ, ਜ਼ਿਆਦਾ ਤੇਲ ਵਾਲੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਨੂੰ ਬਦਹਜ਼ਮੀ ਹੋ ਸਕਦੀ ਹੈ, ਤੁਹਾਡਾ ਇਮਿਊਨ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ। ਡਿੱਬਾਬੰਦ ਖਾਣਾ, ਜੰਕ ਫੂਡ, ਫਾਸਟ ਫੂਡ, ਬਾਜ਼ਾਰ ਦੀਆਂ ਮਠਿਆਈਆਂ, ਨਾਨਵੈੱਜ ਆਦਿ ਖ਼ਾਣਾ ਤੁਰੰਤ ਬੰਦ ਕਰ ਦਿਉ। ਵਾਇਰਸ ਤੋਂ ਬਚਣ ਲਈ ਤੁਸੀਂ ਪ੍ਰਭਾਵਿਤ ਲੋਕਾਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ।