ਯੁਜ਼ਵੇਂਦਰ ਚਾਹਲ (2/26) ਅਤੇ ਨਵਦੀਪ ਸੈਣੀ (2/36) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਸ਼ਨੀਵਾਰ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡੇ ਗਏ ਆਈਪੀਐਲ 2022 ਦੇ ਨੌਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 23 ਦੌੜਾਂ ਨਾਲ ਹਰਾਇਆ ਹੈ। ਰਾਜਸਥਾਨ ਦੀਆਂ 193 ਦੌੜਾਂ ਦੇ ਜਵਾਬ ‘ਚ ਮੁੰਬਈ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਹੀ ਬਣਾ ਸਕੀ। ਟੀਮ ਲਈ ਇਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਨੇ ਅਰਧ ਸੈਂਕੜੇ ਲਗਾਏ। ਆਰਆਰ ਲਈ ਯੁਜਵੇਂਦਰ ਚਾਹਲ ਅਤੇ ਨਵਦੀਪ ਸੈਣੀ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਰ ਅਸ਼ਵਿਨ, ਪ੍ਰਸਿੱਧ ਕ੍ਰਿਸ਼ਨਾ ਅਤੇ ਟ੍ਰੇਂਟ ਬੋਲਟ ਨੇ ਇੱਕ-ਇੱਕ ਵਿਕਟ ਲਈ।