ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਅਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਕੇ ਉੱਭਰੇ ਦੀਪ ਸਿੱਧੂ ਭਾਵੇਂ ਇੱਕ ਸੜਕ ਹਾਦਸੇ ਕਾਰਨ ਸਾਡੇ ਤੋਂ ਸਦਾ ਲਈ ਦੂਰ ਹੋ ਗਏ ਨੇ, ਪਰ ਉਹਨਾਂ ਦੀ ਯਾਦ ਹਰ ਪੰਜਾਬੀ ਦੇ ਦਿਲ ‘ਚ ਅੱਜ ਵੀ ਜ਼ਿੰਦਾ ਹੈ। ਸ਼ਨੀਵਾਰ ਨੂੰ ਦੀਪ ਸਿੱਧੂ 37ਵਾਂ ਜਨਮਦਿਨ ਹੈ, ਅਤੇ ਅੱਜ ਇਸ ਯੋਧੇ ਦੀ ਆਖਰੀ ਨਿਸ਼ਾਨੀ ਵਜੌਂ ਸਾਗਾ ਸਟੂਡਿਓ ਵੱਲੋਂ ਦੀਪ ਦੀ ਆਖਰੀ ਫਿਲਮ ‘ਸਾਡੇ ਆਲੇ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਇਹ ਫਿਲਮ 29 ਅਪ੍ਰੈਲ, 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਇਹ ਮਲਟੀ ਸਟਾਰਰ ਫਿਲਮ ਵਿੱਚ ਮਰਹੂਮ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ , ਗੁੱਗੂ ਗਿੱਲ, ਮਹਾਂਵੀਰ ਭੁੱਲਰ, ਸੁਖਦੀਪ ਸੁੱਖ , ਅਮ੍ਰਿਤ ਔਲਖ ਅਤੇ ਹੋਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ‘ਸਾਡੇ ਆਲੇ’ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ। ਇਹ ਫ਼ਿਲਮ ਦੀਪ ਸਿੱਧੂ ਦੇ ਦਿਲ ਦੇ ਬਹੁਤ ਹੀ ਕਰੀਬ ਸੀ। ਫਿਲਮ ਦੀ ਕਹਾਣੀ ਦੋ ਅਥਲੀਟ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ।