ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ 15,250 ਨਵੇਂ ਕੋਵਿਡ -19 ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਇਹ ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਹਨ। ਵੀਰਵਾਰ ਨੂੰ ਮੰਤਰਾਲੇ ਦੁਆਰਾ ਕੋਵਿਡ -19 ਨਾਲ ਸਬੰਧਿਤ 22 ਨਵੀਆਂ ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਵਿੱਚ ਪਿਛਲੇ ਮਹੀਨੇ ਹੋਈਆਂ ਮੌਤਾਂ ਵੀ ਸ਼ਾਮਿਲ ਹਨ ਜਿਨ੍ਹਾਂ ਬਾਰੇ ਮੰਤਰਾਲੇ ਨੂੰ ਹੁਣੇ ਹੀ ਪਤਾ ਲੱਗਾ ਹੈ। ਜਾਨ ਗਵਾਉਣ ਵਾਲਿਆਂ ‘ਚ ਪੰਦਰਾਂ ਔਰਤਾਂ ਅਤੇ ਸੱਤ ਮਰਦ ਸਨ। ਤਾਜ਼ਾ ਮੌਤਾਂ ਨਾਲ ਨਿਊਜ਼ੀਲੈਂਡ ‘ਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੀ ਕੁੱਲ ਗਿਣਤੀ 338 ਹੋ ਗਈ ਹੈ।
ਉੱਥੇ ਹੀ ਵਾਇਰਸ ਕਾਰਨ ਹਸਪਤਾਲ ਵਿੱਚ 830 ਲੋਕ ਹਨ, ਜਿਨ੍ਹਾਂ ਵਿੱਚ 26 ਇੱਕ ਤੀਬਰ ਦੇਖਭਾਲ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਰੈਪਿਡ ਐਂਟੀਜੇਨ ਟੈਸਟਾਂ (RATs) ਅਤੇ PCR ਟੈਸਟਾਂ ਦੁਆਰਾ ਵੀਰਵਾਰ ਦੇ ਸਕਾਰਾਤਮਕ ਕੇਸ, ਨੌਰਥਲੈਂਡ (662), ਆਕਲੈਂਡ (2,708), ਵਾਈਕਾਟੋ (1,352), ਬੇ ਆਫ ਪਲੇਨਟੀ (825), ਲੇਕਸ (348), ਹਾਕਸ ਬੇ (917), ਮਿਡਸੈਂਟਰਲ (812), ਵੰਗਾਨੁਈ (360), ਤਰਨਾਕੀ (608), ਟਾਈਰਾਵਿਟੀ (201), ਵੈਰਾਰਾਪਾ (146), ਕੈਪੀਟਲ ਐਂਡ ਕੋਸਟ (1,009), ਹੱਟ ਵੈਲੀ (587), ਨੈਲਸਨ ਮਾਰਲਬਰੋ (729), ਕੈਂਟਰਬਰੀ (2,379) , ਦੱਖਣੀ ਕੈਂਟਰਬਰੀ (305), ਦੱਖਣੀ (1,212), ਪੱਛਮੀ ਤੱਟ (77) ਵਿੱਚ ਦਰਜ ਕੀਤੇ ਗਏ ਹਨ। ਜਦਕਿ 13 ਕੇਸਾਂ ਦੀ ਸਥਿਤੀ ਅਣਜਾਣ ਹੈ।